ਅੱਜ ਬੰਦ ਰਹਿਣਗੀਆਂ ਦਵਾਈਆਂ ਦੀਆ ਦੁਕਾਨਾਂ
ਅੱਜ ਬੰਦ ਰਹਿਣਗੀਆਂ ਦਵਾਈਆਂ ਦੀਆ ਦੁਕਾਨਾਂ
Publish Date: Tue, 19 May 2026 06:58 PM (IST)
Updated Date: Wed, 20 May 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋ ਸਾਂਝੇ ਤੌਰ ਤੇ ਆਨਲਾਈਨ ਫਾਰਮੇਸੀ ਤੇ ਰੋਕ, ਪੁਲਿਸ ਦਖਲ, H-1 ਰਜਿਸਟਰ, ਰਜਿਸਟਰੇਸ਼ਨ ਸਬੰਧੀ, ਜਨ ਅੋਸ਼ਧੀ ਕੇਂਦਰ ਆਦਿ ਮੁੱਦਿਆਂ ਨੂੰ ਮੁੱਖ ਰੱਖਦਿਆ ਅੱਜ20 ਮਈ ਦਿਨ ਬੁੱਧਵਾਰ ਨੂੰ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ। ਜਿਸ ਦੇ ਹੁਕਮਾਂ ਦੀ ਪਾਲਨਾ ਕਰਦਿਆ ਬਰਨਾਲਾ ਜਿਲੇ ਅਧੀਨ ਆਉਦਿਆਂ ਦਵਾਈਆਂ ਦੀ ਸਮੂਹ ਦੁਕਾਨਾਂ ਬੰਦ ਰਹਿਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਅਰੋੜਾ ਨੇ ਦੱਸਿਆ ਕਿ ਸਰਕਾਰ ਵੱਲੋ ਕੈਮਿਸਟਾਂ ਨਾਲ ਜੋ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ ਉਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ! ਉਹਨਾਂ ਕਿਹਾ ਕਿ ਕੈਮਿਸਟ ਮਰੀਜਾਂ ਦੀ ਸੇਵਾ ਲਈ ਹਰ ਸਮੇ ਤਿਆਰ ਰਹਿੰਦੇ ਹਨ ਪਰ ਸਰਕਾਰ ਵੱਲੋ ਇਹ ਕਾਨੂੰਨ ਕੈਮਿਸਟਾਂ ਤੇ ਥੋਪਕੇ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕਿ ਜਿਲੇ ਸਮੇਤ ਸੂਬੇ ਦੇ ਸਮੂਹ ਕੈਮਿਸਟ ਆਪਣੀਆਂ ਦੁਕਾਨਾਂ ਬੰਦ ਰੱਖਕੇ ਸਰਕਾਰ ਵਿਰੁੱਧ ਆਪਣਾ ਰੋਸ ਪ੍ਗਟ ਕਰਨਗੇ।