ਮੰਚ ਵੱਲੋਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ
ਮੰਚ ਵੱਲੋਂ ਸਫਾਈ ਕਰਮਚਾਰੀਆਂ ਦੀ ਹੜਤਾਲ ਦਾ ਸਮਰਥਨ
Publish Date: Wed, 20 May 2026 04:39 PM (IST)
Updated Date: Wed, 20 May 2026 04:40 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾਗਾ : ਲੋਕ ਚੇਤਨਾ ਮੰਚ ਲਹਿਰਾਗਾਗਾ ਨੇ ਸਫ਼ਾਈ ਮਜ਼ਦੂਰਾਂ ਦੀ ਹੜਤਾਲ ਦਾ ਡਟਵਾਂ ਸਮਰਥਨ ਕਰਦਿਆਂ ਜਥੇ ਵੱਲੋਂ ਪਹੁੰਚ ਕੇ ਹਾਜ਼ਰੀ ਲਵਾਈ ਗਈ। ਇਸ ਤੋਂ ਇਲਾਵਾ ਹੋਰ ਵੀ ਅਹਿਮ ਮੰਗਾਂ ਮਸਲਿਆਂ ਸਬੰਧੀ ਗੁਰਦੁਆਰਾ ਧੰਨਾ ਭਗਤ ਵਿਖੇ ਮੰਚ ਦੀ ਇਕੱਤਰਤਾ ਹੋਈ। ਆਗੂਆਂ ਨੇ ਦੱਸਿਆ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ। ਨਵੇਂ ਵਾਧੇ ਮੁਤਾਬਿਕ ਪੈਟਰੋਲ 2.97 ਲਗਭਗ ਤਿੰਨ ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 2.94 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਦਾ ਸਿੱਧਾ ਅਤੇ ਮਾਰੂ ਅਸਰ ਆਮ ਆਦਮੀ ਦੀ ਜੇਬ ਅਤੇ ਘਰ ਦੀ ਰਸੋਈ ਤੇ ਪੈਣਾ ਤੈਅ ਹੈ। ਮੰਚ ਨੇ ਚੰਡੀਗੜ੍ਹ ਵਿਖੇ ਰਾਜ ਭਵਨ ਵੱਲ ਜਾਂਦੇ ਕਿਸਾਨਾਂ ਉਪਰ ਚੰਡੀਗੜ੍ਹ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਮੰਚ ਦੇ ਆਗੂਆਂ ਨੇ ਸਥਾਨਕ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਬੈਂਕ ਸ਼ਾਖਾਵਾਂ ਦੇ ਏਟੀਐੱਮ ਨਕਦੀ ਕਿੱਲਤ ਕਾਰਨ ਸਫੈਦ ਹਾਥੀ ਬਣੇ ਹੋਏ ਹਨ। ਲੋਕ ਕੈਸ਼ ਲਈ ਵਾਰ ਵਾਰ ਗੇੜੇ ਕੱਟ ਰਹੇ ਹਨ। ਪੇਂਡੂ ਖੇਤਰਾਂ ਵਿੱਚ ਨਕਦੀ ’ਤੇ ਨਿਰਭਰ ਕਿਸਾਨ-ਮਜ਼ਦੂਰ ਇਸ ਕਿੱਲਤ ਕਾਰਨ ਕਾਫ਼ੀ ਪਰੇਸ਼ਾਨ ਹਨ। ਇਸ ਦੌਰਾਨ ਜਗਜੀਤ ਭੁਟਾਲ, ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਗੁਰਚਰਨ ਸਿੰਘ, ਰਘਬੀਰ ਭੁਟਾਲ, ਪੂਰਨ ਖਾਈ, ਸ਼ਮਿੰਦਰ ਸਿੰਘ, ਸੁਖਦੇਵ ਚੰਗਾਲੀਵਾਲਾ, ਮਹਿੰਦਰ ਸਿੰਘ, ਸੁਖਜਿੰਦਰ ਲਾਲੀ ਅਤੇ ਰਣਦੀਪ ਸੰਗਤਪੁਰਾ ਆਦਿ ਹਾਜ਼ਰ ਸਨ।