ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਦਾ ਉਦਘਾਟਨ 7 ਨੂੰ
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਂਕ ਦਾ ਉਦਘਾਟਨ ਤੇ ਸਟੈਚੂ ਸਥਾਪਨਾ ਸਮਾਗਮ 7 ਨੂੰ
Publish Date: Tue, 05 May 2026 06:18 PM (IST)
Updated Date: Wed, 06 May 2026 04:09 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ :ਰਾਮਗੜ੍ਹੀਆ ਸਿੱਖ ਆਰਗੇਨਾਇਜੇਸ਼ਨ ਇੰਡੀਆ ਜਿਲ੍ਹਾ ਬਰਨਾਲਾ ਇਕਾਈ ਵਲੋਂ ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹਂਆ ਦੇ ਚੌਂਕ ਦਾ ਉਦਘਾਟਨ ਤੇ ਸਟੈਚੂ ਦੀ ਸਥਾਪਨਾ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਦੇਵ ਸਿੰਘ ਸੰਟੀ ਲੋਟੇ ਤੇ ਪ੍ਰੀਤਮ ਸਿੰਘ ਧੰਦੀਵਾਲੀਆ ਜਿਲ੍ਹਾ ਸਕੱਤਰ ਨੇ ਦੱਸਿਆ ਕਿ ਇਹ ਸਮਾਗਮ 7 ਮਈ ਦਿਨ ਵੀਰਵਾਰ ਨੂੰ ਸਵੇਰੇ 9:00 ਵਜੇ ਸਥਾਨਕ ਸਪਰਿੰਗ ਵਿੱਲਾ ਪੈਲੇਸ ਬਠਿੰਡਾ ਬਾਈਪਾਸ ਨੇੜੇ ਟੀ ਪੁਆਇੰਟ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਕੁਲਤਾਲ ਸਿੰਘ ਸੰਧਵਾ ਸਪੀਕਰ ਵਿਧਾਨ ਸਭਾ ਪੰਜਾਬ, ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਪਾਰਲੀਮੈਂਟ ਸੰਗਰੂਰ ਪੁੱਜਣਗੇ। ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਵਜੋਂ ਹਰਦੇਵ ਸਿੰਘ ਕੌਂਸਲ ਕੌਮੀ ਪ੍ਰਧਾਨ ਰਾਮਗੜ੍ਹੀਆ ਆਰਗੇਨਾਇਜੇਸ਼ਨ ਤੇ ਗੁਰਵਿੰਦਰ ਸਿੰਘ ਗਿੰਦਾ ਪੰਜਾਬ ਪ੍ਰਧਾਨ ਰਾਮਗੜ੍ਹੀਆ ਸਿੱਖ ਆਰਗੇਨਾਇਜੇਸ਼ਨ ਪੁੱਜਣਗੇ। ਉਨ੍ਹਾਂ ਸਮੂਹ ਰਾਮਗੜ੍ਹੀਏ ਭਾਈਚਾਰੇ ਨੂੰ ਪੁੱਜਣ ਦੀ ਅਪੀਲ ਕੀਤੀ।