ਆਮ ਆਦਮੀ ਕਲੀਨਿਕ ਜਲੂਰ ਨੂੰ ਮਿਲਿਆ ਰਾਸ਼ਟਰੀ ਗੁਣਵੱਤਾ ਸਰਟੀਫਿਕੇਟ
ਆਮ ਆਦਮੀ ਕਲੀਨਿਕ/ਸਿਹਤ ਕੇਂਦਰ ਜਲੂਰ ਨੂੰ ਮਿਲਿਆ ਰਾਸ਼ਟਰੀ ਗੁਣਵੱਤਾ ਸਰਟੀਫਿਕੇਟ
Publish Date: Tue, 07 Apr 2026 08:02 PM (IST)
Updated Date: Wed, 08 Apr 2026 04:12 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ •: ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਆਈ ਏ ਐਸ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਬਰਨਾਲਾ ਡਾ. ਹਰੀਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਸਦਕਾ ਆਮ ਆਦਮੀ ਕਲੀਨਿਕ /ਸਿਹਤ ਕੇਂਦਰ ਜਲੂਰ ਬਲਾਕ ਧਨੌਲਾ ਨੂੰ ਰਾਸ਼ਟਰੀ ਗੁਣਵੱਤਾ ਸਰਟੀਫਿਕੇਟ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮਿੰਦਰ ਕੌਰ ਔਜਲਾ ਨੇ ਦੱਸਿਆ ਕਿ ਸਾਲ 2025 ਦੀ ਰਾਸ਼ਟਰੀ ਪੱਧਰ ਦੀ ਜਾਂਚ ’ਚ ਆਮ ਆਦਮੀ ਕਲੀਨਿਕ/ ਸਬ ਸੈਂਟਰ ਜਲੂਰ 7 ਜ਼ਰੂਰੀ ਸੇਵਾਵਾਂ ’ਚ 81.23 ਫੀਸਦੀ ਸਕੋਰ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ ਦਾ ਗੁਣਵੱਤਾ ਸਰਟੀਫਿਕੇਟ ਪ੍ਰਾਪਤ ਕੀਤਾ ਹੈ।