ਕੁਲਵਿੰਦਰ ਸਿੰਘ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਬਣੇ ਪ੍ਰਧਾਨ
ਕੁਲਵਿੰਦਰ ਸਿੰਘ ਚੱਠਾ ਦੀ ਤਪਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਬਣੇ ਪ੍ਰਧਾਨ
Publish Date: Mon, 11 May 2026 04:02 PM (IST)
Updated Date: Tue, 12 May 2026 04:01 AM (IST)

ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਦ ਤਪਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ ਦੀ ਚੋਣ ਸੈਕਟਰੀ ਬਲੋਰ ਸਿੰਘ ਦੀ ਅਗਵਾਈ ਹੇਠ ਹੋਈ। ਗਿਆਰਾਂ ਮੈਂਬਰਾਂ ਵਾਲੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਪਿਛਲੇ ਮਹੀਨੇ ਹੋਈ ਸੀ। ਇਸ ਮੌਕੇ ਚੁਣੇ ਮੈਂਬਰਾਂ ’ਚੋਂ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਪ੍ਰਧਾਨ ਲਈ ਕੁਲਵਿੰਦਰ ਸਿੰਘ ਚੱਠਾ ਦਾ ਨਾਂ ਪ੍ਰਪੋਜ ਕੀਤਾ ਗਿਆ, ਜਿਸਦੀ ਤਾਇਦ ਗੁਲਾਬ ਸਿੰਘ ਕਾਲਾ ਵੱਲੋਂ ਕੀਤੀ ਗਈ। ਜਿਸ ’ਤੇ ਸਮੂਹ ਮੈਂਬਰਾਂ ਨੇ ਆਪਣੀ ਸਹਿਮਤੀ ਜਤਾਈ ਅਤੇ ਕੁਲਵਿੰਦਰ ਸਿੰਘ ਚੱਠਾ ਨੂੰ ਸੁਸਾਇਟੀ ਦਾ ਪ੍ਰਧਾਨ ਚੁਣਿਆ ਗਿਆ। ਮੀਤ ਪ੍ਰਧਾਨ ਲਈ ਗੋਰਾ ਸਿੰਘ ਮਹਿਤਾ ਤੇ ਪ੍ਰਤਾਪ ਸਿੰਘ ਮਹਿਤਾ ਨੂੰ ਚੁਣਿਆ ਗਿਆ, ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਨਿਰਮਲ ਸਿੰਘ ਦੇ ਸਿਰ ਸਜਿਆ। ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦੀ ਭਲਾਈ ਲਈ ਨਿਰੰਤਰ ਕੰਮ ਕਰਦੇ ਰਹਿਣਗੇ ਤੇ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਕਿਸਾਨਾਂ ਤੱਕ ਪਹਿਲ ਦੇ ਅਧਾਰ ਤੇ ਪਹੁੰਚਾਉਣ ਲਈ ਯਤਨਸ਼ੀਲ ਰਹਿਣਗੇ। ਜ਼ਿਕਰਯੋਗ ਹੈ ਕਿ ਮਹਿਕਮੇ ਜਾਂ ਹਦਾਇਤਾਂ ਅਨੁਸਾਰ ਸਭਾ ਦੇ ਚੁਣੇ ਹੋਏ ਮੈਂਬਰਾਂ ਵੱਲੋਂ ਅਗਲੇ 15 ਦਿਨਾਂ ’ਚ ਚੋਣ ਕਰਨੀ ਹੁੰਦੀ ਹੈ। ਇਸ ਮੌਕੇ ’ਤੇ ਹਾਜਰ ਪਤਵੰਤਿਆਂ ਨੇ ਸੋਸਾਇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਸਮੂਹ ਮੈਂਬਰਾਂ ਦੇ ਗਲਾਂ ਚ ਹਾਰ ਪਾ ਕੇ ਮੁਬਾਰਕਬਾਦ ਦਿੱਤੀ। ਇਸ ਮੌਕੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ, ਸਹਾਇਕ ਥਾਣੇਦਾਰ ਹਰਵਿੰਦਰਪਾਲ ਸਿੰਘ, ਸਹਾਇਕ ਥਾਣੇਦਾਰ ਗੁਰਪਿਆਰ ਸਿੰਘ ਪੁਲਿਸ ਪਾਰਟੀ ਸਮੇਤ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਮੌਕੇ ਜਸਵਿੰਦਰ ਸਿੰਘ ਚੱਠਾ, ਮਿੱਤ ਸਿੰਘ ਚੱਠਾ, ਨੰਬਰਦਾਰ ਬਲਵੰਤ ਸਿੰਘ, ਨੰਬਰਦਾਰ ਜੁਗਰਾਜ ਸਿੰਘ, ਜਗਜੀਤ ਸਿੰਘ ਪੰਧੇਰ, ਜਗਦੇਵ ਸਿੰਘ ਮਹਿਤਾ, ਸਰਬਜੀਤ ਸਿੰਘ ਪੰਧੇਰ, ਬਲਜੀਤ ਬਾਸੀ,ਹਰਦੇਵ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ ਸੇਖੋਂ ਆਦਿ ਮੌਜੂਦ ਸਨ।