ਅਕਾਲੀਆਂ ਨੇ ਸਰਕਾਰ ਖ਼ਿਲਾਫ਼ ਜ਼ਿਲ੍ਹਾ ਪੱਧਰੀ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ
ਅਕਾਲੀਆਂ ਨੇ ਸਰਕਾਰ ਖਿਲਾਫ਼ ਜਿਲ੍ਹਾ ਪੱਧਰੀ ਧਰਨਾ ਦੇ ਕੇ ਕੀਤੀ ਨਾਅਰੇਬਾਜੀ
Publish Date: Thu, 30 Apr 2026 04:27 PM (IST)
Updated Date: Fri, 01 May 2026 04:05 AM (IST)

ਬਿਜਲੀ ਦੇ ਲੰਮੇ ਲੱਗ ਰਹੇ ਕੱਟਾਂ ਖਿਲਾਫ਼ ਰੋਸ ਪ੍ਰਦਰਸ਼ਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਸੱਦੇ ਅਨੁਸਾਰ ਬਿਜਲੀ ਦੇ ਕੱਟਾਂ ਨੂੰ ਲੈ ਕੇ ਐੱਸਡੀਐੱਮ ਦਫ਼ਤਰ ਬਰਨਾਲਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਹਲਕਾ ਬਰਨਾਲਾ ਵੱਲੋਂ ਧਰਨਾ ਦਿੱਤਾ ਗਿਆ। ਇਸ ’ਚ ਬੁਲਾਰਿਆਂ ਨੇ ਕੁੰਭਕਰਨੀ ਸੁੱਤੀ ਭਗਵੰਤ ਮਾਨ ਦੀ ਸਰਕਾਰ ਨੂੰ ਜਗਾਇਆ। ਇਸ ਮੌਕੇ ਯਾਦਵਿੰਦਰ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਵੇਂ ਥਰਮਲ ਪਲਾਂਟ ਲਾ ਕੇ ਬਿਜਲੀ ਸਰਪਲੱਸ ਕੀਤੀ ਸੀ। ਇਸ ਸਰਕਾਰ ਤੇ ਪਿਛਲੀ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ਼ ਨੇ ਸਮੇਂ ਦੀ ਸਰਕਾਰ ਨੂੰ ਫੇਲ ਸਰਕਾਰ ਦਾ ਖ਼ਿਤਾਬ ਦਿੱਤਾ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਹੁਣ ਝਮਕੇ ਦੇ ਰੂਪ ’ਚ ਹੀ ਵਿਖਾਈ ਦੇ ਰਹੀ ਹੈ। ਸੰਜੀਵ ਸ਼ੋਰੀ ਸੂਬਾ ਮੀਤ ਪ੍ਰਧਾਨ, ਰੁਪਿੰਦਰ ਸਿੰਘ ਸੰਧੂ ਸਾਬਕਾ ਚੇਅਰਮੈਨ, ਸੰਤ ਬਲਬੀਰ ਸਿੰਘ ਘੁੰਨਸ, ਪਰਮਜੀਤ ਸਿੰਘ ਖਾਲਸਾ, ਮੈਨੇਜਰ ਸੁਰਜੀਤ ਸਿੰਘ, ਤੇਜਿੰਦਰ ਸਿੰਘ ਸੋਨੀ ਜਾਗਲ, ਅਵਤਾਰ ਸਿੰਘ ਜਾਗਲ ਯੂਥ ਪ੍ਰਧਾਨ, ਬੰਟੀ ਜਵੰਦਾ, ਗੁਰਜੰਟ ਸਿੰਘ ਸੋਨਾ, ਗੁਰਤੇਜ ਸਿੰਘ ਖੁੱਡੀ, ਸਰਕਲ ਪ੍ਰਧਾਨ ਬੇਅੰਤ ਸਿੰਘ ਬਾਠ, ਵੀਰਇੰਦਰ ਸਿੰਘ ਲੱਕੀ ਭੂਰੇ, ਮੱਖਣ ਸਿੰਘ ਮਹਿਰਮੀਆ, ਗੁਰਤੇਜ ਸਿੰਘ ਫਰਵਾਹੀ, ਦਰਸ਼ਨ ਸਿੰਘ ਧਨੌਲਾ, ਨੀਰਜ ਗਰਗ, ਇਹ ਸਾਰੇ ਸਰਕਲ ਪ੍ਰਧਾਨ ਐਡਵੋਕੇਟ ਮੰਜੂ ਜਿੰਦਲ, ਬੀਬੀ ਪਰਮਜੀਤ ਕੌਰ ਕੱਟੂ,ਅਨੀਤਾ ਮੱਟੂ, ਪਰਮਜੀਤ ਭੋਤਨਾ, ਜਸਵਿੰਦਰ ਕੌਰ ਸ਼ੇਰਗਿੱਲ, ਸਤਵਿੰਦਰ ਕੌਰ, ਮਨੀ ਗਿੱਲ ਹੰਡਿਆਇਆ, ਯਾਦਵਿੰਦਰ ਸਿੰਘ ਖੁੱਡੀ ਰਣਜੋਧ ਸਿੰਘ ਖੁੱਡੀ, ਯਾਦਵਿੰਦਰ ਦਿਉਲ, ਸੁੱਖੀ ਨੰਬਰਦਾਰ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ, ਚਰਨਜੀਤ ਸਿੰਘ ਭਾਰੀ, ਹਰਜੀਤ ਸਿੰਘ, ਜੱਸਾ ਸਿੱਧੂ, ਰਣਧੀਰ ਸਿੰਘ ਢਿੱਲੋਂ ਰਵਿੰਦਰ ਸਿੰਘ ਬਾਡੂ ਤੇ ਭਾਰੀ ਗਿਣਤੀ ’ਚ ਵਰਕਰ ਹਾਜ਼ਰ ਸਨ।