ਸ਼ਰਾਬ ਬਰਾਮਦ, ਮਾਮਲਾ ਦਰਜ
ਸ਼ਰਾਬ ਬਰਾਮਦ, ਮਾਮਲਾ ਦਰਜ
Publish Date: Sun, 03 May 2026 04:09 PM (IST)
Updated Date: Mon, 04 May 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੁਖਮਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਠੀਕਰੀਵਾਲਾ ਵਿਖੇ ਮੌਜੂਦ ਸੀ, ਤਾਂ ਐਕਸਾਇਜ ਇੰਸਪੈਕਟਰ ਰਾਜੇਸ਼ ਸਿੰਘ ਸਮੇਤ ਪੁਲਿਸ ਪਾਰਟੀ ਨੇ ਇਤਲਾਹ ਮਿਲਣ ’ਤੇ ਮੀਤਾ ਕੌਰ ਪਤਨੀ ਸੰਭੂ ਤੇ ਲੱਖਾ ਪੁੱਤਰ ਕਾਲਾ ਵਾਸੀਆਨ 16 ਏਕੜ ਦੀ ਬੈਕਸਾਇਡ ਬਰਨਾਲਾ ਦੇ ਘਰ ਰੇਡ ਕਰਕੇ ਉਸ ਕੋਲੋਂ 118 ਬੋਤਲਾਂ ਸ਼ਰਾਬ ਅੰਗਰੇਜ਼ੀ ਤੇ 142 ਬੋਤਲਾਂ ਸ਼ਰਾਬ ਠੇਕਾ ਦੇਸੀ ਕੁੱਲ 260 ਬੋਤਲਾਂ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ।