ਰਾਏਸਰ ਪੰਜਾਬ ’ਚ ਰੋਸ਼ਨੀ ਮੇਲਾ ਤੇ ਭੰਡਾਰਾ ਕਰਵਾਇਆ
ਪਿੰਡ ਰਾਏਸਰ ਪੰਜਾਬ ਵਿਖੇ ਰੋਸ਼ਨੀ ਮੇਲਾ ਤੇ ਭੰਡਾਰਾ ਕਰਵਾਇਆ
Publish Date: Wed, 25 Feb 2026 07:13 PM (IST)
Updated Date: Wed, 25 Feb 2026 07:16 PM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਰਾਏਸਰ ਵਿਖੇ ਪੀਰ ਬਾਬਾ ਢੇਰਾਂ ਵਾਲੇ ਦੀ ਦਰਗਾਹ ’ਤੇ ਸਮੂਹ ਨਗਰ ਵਾਸੀਆਂ, ਗ੍ਰਾਮ ਪੰਚਾਇਤਾਂ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਰੋਸ਼ਨੀ ਮੇਲਾ ਤੇ ਭੰਡਾਰਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਪੀਰਾਂ ਦੀ ਦਰਗਾਹ ’ਤੇ ਫੁੱਲਾਂ ਦੀ ਵਰਖਾ ਨਾਲ ਚਾਦਰ ਦੀ ਰਸਮ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪੀਏ ਬਿੰਦਰ ਸਿੰਘ ਖਾਲਸਾ ਤੇ ਉੱਘੇ ਸਮਾਜ ਸੇਵੀ ਪਿਆਰਾ ਲਾਲ ਰਾਏਸਰ ਨੇ ਪ੍ਰਬੰਧਕਾਂ ਨੂੰ ਇਸ ਉੱਦਮ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਾਨੂੰ ਮਿਲ ਬੈਠ ਕੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਤਕੜਾ ਕਰਨ ਦਾ ਸੰਦੇਸ਼ ਦਿੰਦੇ ਹਨ ਅਤੇ ਅਜਿਹੇ ਉੱਦਮ ਹੋਣੇ ਬਹੁਤ ਜ਼ਰੂਰੀ ਹਨ। ਪੰਜਾਬ ਦੇ ਮਸ਼ਹੂਰ ਕੱਵਾਲ ਅਨੀਸ਼ ਮੁਹੰਮਦ ਐਂਡ ਪਾਰਟੀ ਮੁਬਾਰਕ ਪੁਰ ਚੂੰਘਾਂ ਵਾਲਿਆਂ ਨੇ ਢੇਰਾਂ ਵਾਲੇ ਦੇ ਲਾਏ ਬੂਟੇ ਸੁੱਕਦੇ ਨੀ, ਉੱਥੇ ਅਮਲਾਂ ਦੇ ਹੋਣ ਨੇ ਨਬੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ, ਨਿੱਤ ਖੈਰ ਮੰਗਾਂ ਸੋਹਣਿਆਂ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ" ਆਦਿ ਕੱਵਾਲੀਆਂ ਗਾ ਕੇ ਸੰਗਤਾਂ ਨੂੰ ਝੂੰਮਣ ਲਾ ਦਿੱਤਾ। ਇਸ ਮੌਕੇ ਮਨਜੀਤ ਸਿੰਘ ਬਾਸੀ, ਜਸਵਿੰਦਰ ਸਿੰਘ ਕਾਕਾ ਕੈਨੇਡੀਅਨ, ਸਰਪੰਚ ਬਚਿੱਤਰ ਸਿੰਘ, ਸਰਪੰਚ ਸੁਰਿੰਦਰ ਕੌਰ, ਜਗਦੇਵ ਕੁਮਾਰ ਭੋਲਾ, ਅਰੁਣ ਕੁਮਾਰ ਅੱਪੂ, ਬਲਵੀਰ ਸਿੰਘ ਬੀਰੀ, ਗੁਰਬਾਜ਼ ਸਿੰਘ ਵਿਰਕ, ਬਾਬਾ ਜੰਗ ਸਿੰਘ ਦੀਵਾਨਾ, ਗੁਰਦੀਸ਼ ਸਿੰਘ ਦੁੱਲਾ ਆਦਿ ਆਗੂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੇਲੇ ’ਚ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਪ੍ਰਬੰਧਕ ਕਮੇਟੀ ਪ੍ਰਧਾਨ ਮੋਹਰ, ਦਿਲਾਵਰ ਸ਼ਾਹ ਪੰਚ, ਕਾਕਾ ਖਾਨ, ਨਜ਼ੀਰ ਖਾਨ ਭੋਲਾ, ਪੱਪੂ ਸੇਠ, ਮਨੀ ਖਾਨ, ਸੇਰ ਸ਼ਾਹ, ਗੁਲਜ਼ਾਰ ਸ਼ਾਹ, ਅਮਰੀਕ ਸਿੰਘ, ਲੱਡੂ ਖਾਨ ਦੀ ਅਗਵਾਈ ਹੇਠ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਟੇਜ ਦੀ ਜ਼ਿੰਮੇਵਾਰੀ ਜਗਮੋਹਣ ਸ਼ਾਹ ਨੇ ਬਾਖੂਬੀ ਢੰਗ ਨਾਲ ਨਿਭਾਈ। ਇਸ ਮੌਕੇ ਪ੍ਰਧਾਨ ਮੋਹਰ ਸ਼ਾਹ ਨੇ ਮੇਲੇ ਨੂੰ ਸਹਿਯੋਗ ਦੇਣ ਵਾਲੇ ਅਤੇ ਮੇਲੇ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।