ਤਲਵਾਰ ਵਿਖਾ ਕੇ ਪ੍ਰਵਾਸੀ ਮਜ਼ਦੂਰ ਨੂੰ ਲੁੱਟਿਆ
ਤਲਵਾਰ ਦੀ ਨੋਕ ‘ਤੇ ਪ੍ਰਵਾਸੀ ਮਜ਼ਦੂਰ ਨੂੰ ਬਣਾਇਆ ਨਿਸ਼ਾਨਾ, ਲੁੱਟ ਖੋਹ ਕਰਕੇ ਫਰਾਰ
Publish Date: Wed, 29 Apr 2026 04:09 PM (IST)
Updated Date: Thu, 30 Apr 2026 04:02 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਤਪਾ-ਘੁੰਨਸ ਲਿੰਕ ਰੋਡ ’ਤੇ ਚਾਰ ਨਕਾਬਪੋਸ਼ ਲੁਟੇਰਿਆਂ ਵੱਲੋਂ ਤਲਵਾਰ ਦੀ ਨੌਕ ਤੇ ਇੱਕ ਪ੍ਰਵਾਸੀ ਮਜ਼ਦੂਰ ਨਾਲ ਲੁੱਟਖੋਹ ਕੀਤੇ ਜਾਣ ਦਾ ਸਮਾਚਾਰ ਹੈ। ਇਲਾਕੇ ਅੰਦਰ ਵਾਪਰੀ ਇਸ ਘਟਨਾ ਨਾਲ ਲੋਕ ਸਹਿਮ ਦੇ ਮਾਹੌਲ ਚ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਮਜ਼ਦੂਰ ਦਲੀਪ ਕੁਮਾਰ ਨੇ ਦੱਸਿਆ ਕਿ ਉਹ ਤਪਾ ਘੁੰਨਸ਼ ਲਿੰਕ ਰੋਡ ਤੇ ਸਥਿਤ ਇੱਕ ਪੋਲਟਰੀ ਫਾਰਮ ਚ ਮਜ਼ਦੂਰੀ ਕਰਦਾ ਹੈ, ਬੀਤੇ ਦਿਨੀ ਮੰਗਲਵਾਰ ਵਾਲੇ ਦਿਨ ਉਹ ਸ਼ਾਮ ਦੇ ਸਮੇਂ ਅਪਣਾ ਰਾਸ਼ਨ ਲੈ ਕੇ ਫਾਰਮ ਵੱਲ ਜਾ ਰਿਹਾ ਸੀ। ਜਦੋਂ ਉਹ ਪੋਲਟਰੀ ਫਾਰਮ ਨੇੜੇ ਪਹੁੰਚਿਆ ਤਾਂ ਮੋਟਰਸਾਈਕਲਾਂ ‘ਤੇ ਸਵਾਰ ਚਾਰ ਵਿਅਕਤੀ, ਜਿਨ੍ਹਾਂ ਨੇ ਆਪਣੇ ਮੂੰਹ ਕੱਪੜਿਆਂ ਨਾਲ ਢੱਕੇ ਹੋਏ ਸਨ, ਨੇ ਉਸਨੂੰ ਰੋਕ ਲਿਆ ਤੇ ਉਸਦੀ ਗਰਦਨ ’ਤੇ ਤਲਵਾਰ ਰੱਖ ਕੇ ਜੇਬ ਚ ਪਾਏ ਹੋਏ ਕੁਝ ਰੁਪਏ ਅਤੇ ਮੋਬਾਈਲ ਖੋਹਕੇ ਫਰਾਰ ਹੋ ਗਏ। ਇਸ ਦੌਰਾਨ ਇੱਕ ਲੁਟੇਰੇ ਵੱਲੋਂ ਤਲਵਾਰ ਨਾਲ ਵਾਰ ਕਰਨ ਕਾਰਨ ਉਸਦੀ ਗਰਦਨ ’ਤੇ ਜਖਮ ਵੀ ਆਇਆ ਹੈ।ਉਸ ਨੇ ਤੁਰੰਤ ਇਸ ਘਟਨਾ ਸਬੰਧੀ ਸੂਚਨਾ ਆਪਣੇ ਮਾਲਕ ਨੂੰ ਦਿੱਤੀ। ਜਿਸ ਤੋਂ ਬਾਅਦ ਉਹਨਾਂ ਤਪਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ,ਇਨ੍ਹਾਂ ਨਕਾਬਪੋਸ਼ ਲੁਟੇਰਿਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।