11 ਕਿੱਲੋ ਭੁੱਕੀ, ਚੂਰਾ ਪੋਸਤ ਬਰਾਮਦ
11 ਕਿਲੋ ਭੁੱਕੀ,ਚੂਰਾ,ਪੋਸਤ ਬਰਾਮਦ
Publish Date: Thu, 07 May 2026 05:03 PM (IST)
Updated Date: Fri, 08 May 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸ਼ਹਿਣਾ ਦੀ ਪੁਲਿਸ ਨੇ 11 ਕਿੱਲੋ ਭੁੱਕੀ ਬਰਾਮਦ ਕਰਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਮਿੱਠੂ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਚੰਦ ਗਿੱੜਦੀ ਕੇ ਕੋਠੇ ਮੌੜ ਨਾਭਾ, ਜੋ ਬਾਹਰੋ ਵੱਡੀ ਮਾਤਰਾ ’ਚ ਭੁੱਕੀ ਚੂਰਾ ਪੋਸਤ ਲਿਆਕੇ ਆਪਣੇ ਘਰ ਰੱਖ ਕੇ ਵੇਚਣ ਦਾ ਆਦੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਉਸਦੇ ਕਬਜੇ ’ਚੋਂ 11 ਕਿਲੋ ਭੁਕੀ,ਚੂਰਾ, ਪੋਸਤ ਬਰਾਮਦ ਕਰਵਾਈ ਗਈ।