ਕੱਟੀਆਂ ਵੋਟਾਂ ਬਾਰੇ ਏਡੀਸੀ ਨਾਲ ਕਰੋ ਗੱਲ : ਡੀਸੀ
ਕੱਟੀਆਂ ਵੋਟਾਂ ਬਾਰੇ ਮੋਦੀ ਨਾਲ ਕਰੋ ਗੱਲ : ਡੀਸੀ
Publish Date: Mon, 18 May 2026 05:01 PM (IST)
Updated Date: Tue, 19 May 2026 04:04 AM (IST)

- ਹੁਣ ਵੋਟਾਂ ’ਚ ਬਿਜ਼ੀ, ਕੱਟੀਆਂ ਵੋਟਾਂ ਦੀ ਗੱਲ ਬਾਅਦ ’ਚ ਕਰਾਂਗੇ : ਏਡੀਸੀ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਨਗਰ ਕੌਂਸਲ ਤੋਂ ਨਗਰ ਨਿਗਮ ਬਣਿਆ ਤਾਂ ਬਹੁਤਿਆਂ ਨੂੰ ਚਾਅ ਚੜ੍ਹਿਆ ਸੀ, ਪਰ ਇਹ ਕਿਸੇ ਨਵੇਂ ਲਲਾਰੀ ਦੇ ਕੱਚੇ ਰੰਗ ਵਾਂਗ ਪਹਿਲੇ ਤੋਂ ਹੀ ਉਦੋਂ ਨਿਕਲ ਗਿਆ ਜਦ ਵੋਟਾਂ ਤੋਂ ਪਹਿਲਾਂ ਯਾਰੀ ਹੋਈ ਵੋਟਰ ਸੂਚੀ ’ਚ ਬਹੁਤੇ ਵੋਟਰਾਂ ਦੀਆਂ ਵੋਟਾਂ ਕੱਟੀਆਂ ਮਿਲੀਆਂ। ਸੱਤਾਧਿਰ ਪਾਰਟੀ ’ਤੇ ਭਾਵੇਂ ਵਿਰੋਧੀਆਂ ਨੇ ਵੋਟਾਂ ਤੇ ਵਾਰਡ ਬੰਦੀ ’ਚ ਧਾਂਦਲੀਆਂ ਦੀਆਂ ਖ਼ਬਰਾਂ ਨਸ਼ਰ ਕੀਤੀਆਂ ਪਰ ਫਿਰ ਵੀ ਪ੍ਰਸ਼ਾਸਨ ਨੇ ਕੱਟੇ ਗਏ ਵੋਟਰਾਂ ਦੀਆਂ ਵੋਟਾਂ ਮੁੜ ਸ਼ਾਮਲ ਕਰਨ ਲਈ ਕੋਈ ਬਾਂਹ ਨਹੀਂ ਫੜੀ। ਜਦੋਂ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੁਖੀ ਆਈਏਐੱਸ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਬਰਨਾਲਾ ਨਗਰ ਨਿਗਮ ਦੀਆਂ ਵੋਟਾਂ ਲਈ ਉਹ ਏਡੀਸੀ ਆਈਏਐੱਸ ਅਧਿਕਾਰੀ ਵਿਵੇਕ ਕੁਮਾਰ ਮੋਦੀ ਨੂੰ ਮਿਲਣ, ਜਦੋਂ ਵੋਟਰਾਂ ਨੇ ਆਪਣੀ ਮੌਲਿਕ ਅਧਿਕਾਰ ਵੋਟ ਦੀ ਵਰਤੋਂ ਕਰਨ ਲਈ ਕੱਟੀਆਂ ਗਈਆਂ ਵੋਟਾਂ ਸਬੰਧੀ ਏਡੀਸੀ ਨੂੰ ਮਿਲੇ, ਤਾਂ ਉਨ੍ਹਾਂ ਦੋ ਟੁੱਕ ਇਹ ਕਹਿ ਕੇ ਜਵਾਬ ਦਿੱਤਾ ਕਿ ਉਹ ਹੁਣ ਤਾਂ ਵੋਟਾਂ ’ਚ ਬਿਜ਼ੀ ਹਨ, ਕੱਟੀਆਂ ਗਈਆਂ ਵੋਟਾਂ ਲਈ ਉਹ ਬਾਅਦ ’ਚ ਸੰਪਰਕ ਕਰਨ। :ਬਾਕਸ ਨਿਊਜ: ਵੋਟਾਂ ਤੇ ਵਾਰਡਾਂ ’ਚ ਹੋਈਆਂ ਧਾਂਦਲੀਆਂ ਦਾ ਮੈਂ ਕਰਾਂਗਾ ਵਿਰੋਧ : ਕਾਲਾ ਢਿੱਲੋਂ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਉਹ ਬਰਨਾਲਾ ਨਗਰ ਨਿਗਮ ਬਣਨ ’ਤੇ ਸੱਤਾਧਿਰ ਵੱਲੋਂ ਵੋਟਾਂ ਤੇ ਵਾਰਡਾਂ ’ਚ ਵੱਡੇ ਪੱਧਰ ’ਤੇ ਹੋਈਆਂ ਧਾਂਦਲੀਆਂ ਦਾ ਵਿਰੋਧ ਕਰ ਰਹੇ ਹਨ। ਇਹ ਮਾਮਲੇ ਨੂੰ ਉਹ ਜਿਥੇ ਵਿਧਾਨ ਸਭਾ ’ਚ ਵੀ ਉਠਾਉਣਗੇ, ਉਥੇ ਹੀ ਇਸ ’ਚ ਸ਼ਾਮਲ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਹੋਰ ਲੋਕਾਂ ਨੂੰ ਵੀ ਕਦੇ ਨਹੀਂ ਬਖਸ਼ਣਗੇ। ਉਨ੍ਹਾਂ ਕਿਹਾ ਉਹ ਇਸ ਖ਼ਿਲਾਫ਼ ਸੰਘਰਸ਼ ਦੀ ਰਣਨੀਤੀ ਤਿਆਰ ਕਰ ਰਹੇ ਹਨ।