ਜੋਹਨਦੀਪ ਗਰੇਵਾਲ ਨੇ ਬਾਰ੍ਹਵੀਂ ਜਮਾਤ ’ਚ ਕੀਤਾ ਟਾਪ
ਜੋਹਨਦੀਪ ਗਰੇਵਾਲ ਨੇ ਬਾਰਵੀਂ ਕਲਾਸ ’ਚ ਕੀਤਾ ਟਾਪ
Publish Date: Wed, 13 May 2026 06:36 PM (IST)
Updated Date: Wed, 13 May 2026 06:39 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਤੋਂ ਪੱਤਰਕਾਰ ਕੁਲਦੀਪ ਸਿੰਘ ਗਰੇਵਾਲ ਸੂਬੇਦਾਰ ਹੰਡਿਆਇਆ ਦੇ ਪੁੱਤਰ ਜੋਹਨਦੀਪ ਸਿੰਘ ਗਰੇਵਾਲ ਨੇ ਵਾਈ.ਐੱਸ. ਸਕੂਲ ਦੀ ਬਾਰ੍ਹਵੀਂ ਜਮਾਤ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਤੇ ਬਰਨਾਲਾ ਜਿਲੇ ਦੇ ਸਮੂਹ ਭਾਈਚਾਰੇ ਨੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਹੈ। ਜੋਹਨਦੀਪ ਸਿੰਘ ਨੇ ਕਿਹਾ ਕਿ ਮੇਰਾ ਸੁਪਨਾ ਪੰਜਾਬ ਪੁਲਿਸ ’ਚ ਡੀਐਸਪੀ ਲੱਗਣ ਦਾ ਹੈ ਜੋ ਮੈਂ ਪਰਮਾਤਮਾ ਦੀ ਮਿਹਰ ਅਤੇ ਸੱਚੀ ਲਗਣ ਸਦਕਾ ਹੀ ਪ੍ਰਾਪਤ ਕਰ ਸਕਦਾ ਹਾਂ। ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਾਂ। ਕੁਲਦੀਪ ਸਿੰਘ ਗਰੇਵਾਲ ਨੇ ਸਮੂਹ ਭਾਈਚਾਰੇ ਬਰਨਾਲਾ-ਚੰਡੀਗੜ੍ਹ ਦਾ ਧੰਨਵਾਦ ਕੀਤਾ। ਵਾਈ. ਐਸ.ਸਕੂਲ ਦੀ ਮੈਨੇਜਮੈਂਟ ਅਤੇ ਉਨ੍ਹਾਂ ਟੀਚਰਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਬੱਚੇ ਨੂੰ ਬੜੀ ਲਗਨ ਨਾਲ ਪੇਪਰਾਂ ਦੀ ਤਿਆਰੀ ਕਰਵਾਈ।