ਵਿਦਿਆਰਥੀਆਂ ਨੇ ਦੋ ਦਿਨਾਂ ਵਿੱਦਿਅਕ ਟੂਰ ਲਾਇਆ
ਜੇਜੀ ਕਾਲਜ ਦੇ ਵਿਦਿਆਰਥੀਆਂ ਲਾਇਆ ਦੋ ਦਿਨਾਂ ਵਿਦਿਅਕ ਟੂਰ
Publish Date: Wed, 18 Feb 2026 05:08 PM (IST)
Updated Date: Wed, 18 Feb 2026 05:12 PM (IST)
ਲਹਿਰਾਗਾਗਾ : ਬਾਬਾ ਨਾਨਕ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਜੇਜੀ ਅਤੇ ਡਾਇਰੈਕਟਰ ਹਰਮਨ ਜੇਜੀ ਵੱਲੋਂ ਚਲਾਏ ਜਾ ਰਹੇ ਜਸਮੇਰ ਸਿੰਘ ਜੇਜੀ ਕਾਲਜ ਗੁਰਨੇ ਕਲਾਂ ਵੱਲੋਂ ਪ੍ਰਿੰਸੀਪਲ ਅਮਨਦੀਪ ਸਿੰਘ ਦੀ ਅਗਵਾਈ ਵਿੱਚ ਦੋ ਦਿਨਾਂ ਦਾ ਵਿੱਦਿਅਕ ਟੂਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ। ਇਸ ਵਿੱਦਿਅਕ ਟੂਰ ਦੌਰਾਨ ਵਿਦਿਆਰਥੀਆਂ ਨੂੰ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਇਲਾਵਾ ਅਟਾਰੀ ਵਾਹਗਾ ਬਾਰਡਰ ਵਿਖੇ ਪਰੇਡ ਦਿਖਾਈ ਗਈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਹਰੀਕੇ ਪੱਤਣ ਹੈੱਡ ’ਤੇ ਲੈ ਕੇ ਜਾਇਆ ਗਿਆ, ਜਿੱਥੇ ਸਤਲੁਜ ਅਤੇ ਬਿਆਸ ਦਰਿਆ ਦਾ ਸੰਗਮ ਹੁੰਦਾ ਹੈ। ਇਸ ਦੌਰਾਨ ਕਾਲਜ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਹਰਦੀਪ ਸਿੰਘ ਤੇ ਸੁਪਰਡੈਂਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸੱਭਿਆਚਾਰਕ ਤੇ ਸਮਾਜਿਕ ਵਿਕਾਸ ਲਈ ਅਤੀ ਜ਼ਰੂਰੀ ਹਨ। ਇਸ ਵਿਦਿਅਕ ਟੂਰ ਦੌਰਾਨ ਪ੍ਰੋਫੈਸਰ ਬਲਕਾਰ ਸਿੰਘ, ਪ੍ਰੋਫੈਸਰ ਮੱਖਣ ਸਿੰਘ, ਪ੍ਰੋਫੈਸਰ ਸੁਖਦੀਪ ਸਿੰਘ, ਪ੍ਰੋ. ਜਗਸੀਰ ਸਿੰਘ,, ਪ੍ਰੋਫੈਸਰ ਸਿਵਮ, ਪ੍ਰੋਫੈਸਰ ਰਵਿੰਦਰ ਕੁਮਾਰ, ਪ੍ਰੋਫੈਸਰ ਕੁਲਵਿੰਦਰ ਸਿੰਘ, ਪ੍ਰੋਫੈਸਰ ਪੁਸ਼ਪਾ ਦੇਵੀ, ਪ੍ਰੋਫੈਸਰ ਨਿਸ਼ਾ ਰਾਣੀ, ਪ੍ਰੋ. ਮੋਨਿਕਾ, ਪ੍ਰੋਫੈਸਰ ਗੀਤਾ ਰਾਣੀ ਅਤੇ ਕਲਰਕ ਗੁਰਮੀਤ ਸਿੰਘ ਆਦਿ ਮੌਜੂਦ ਸਨ।