ਐੱਮਟੀਆਈਐੱਸ ’ਚ ਇਨਵੈਸਟੀਚਰ ਸਮਾਗਮ ਕਰਵਾਇਆ
ਐਮ.ਟੀ.ਆਈ.ਐਸ. ਹੰਡਿਆਇਆ ’ਚ ਇਨਵੈਸਟੀਚਰ ਸਮਾਰੋਹ ਕਰਵਾਇਆ
Publish Date: Wed, 06 May 2026 04:12 PM (IST)
Updated Date: Wed, 06 May 2026 04:14 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ ’ਚ ਬੁੱਧਵਾਰ ਨੂੰ ਸਾਲਾਨਾ ਇਨਵੈਸਟੀਚਰ ਸਮਾਗਮ ਕਰਵਾਇਆ ਗਿਆ, ਜਿਸ ’ਚ ਸੈਸ਼ਨ 2026-27 ਲਈ ਨਵੀਂ ਵਿਦਿਆਰਥੀ ਕੌਂਸਲ ਦਾ ਔਪਚਾਰਿਕ ਗਠਨ ਕੀਤਾ ਗਿਆ। ਸਮਾਰੋਹ ਦੀ ਸ਼ੁਰੂਆਤ ਸਮੇਂ ਦੀਵਾ ਜਗਾਉਣ ਦੀ ਰਸਮ ਨਿਭਾਈ ਗਈ। ਹੈੱਡ ਬੁਆਏ ਮਾਸਟਰ ਕੇਸ਼ਵ ਅਤੇ ਹੈੱਡ ਗਰਲ ਮਿਸ ਕੁਲਰਾਜ ਕੌਰ ਸਮੇਤ ਹਾਊਸ ਕੈਪਟਨ, ਵਾਈਸ ਕੈਪਟਨ ਅਤੇ ਪ੍ਰੀਫੈਕਟਸ ਨੇ ਆਪਣੇ ਫਰਜ਼ਾਂ ਦੀ ਸ਼ਪਥ ਲਈ ਅਤੇ ਉਨ੍ਹਾਂ ਨੂੰ ਬੈਜ ਅਤੇ ਸੈਸ਼ ਪ੍ਰਦਾਨ ਕੀਤੇ ਗਏ। ਅਨੁਸ਼ਾਸਿਤ ਮਾਰਚ ਪਾਸਟ ਅਤੇ ਸੱਭਿਆਚਾਰਕ ਪ੍ਰਸਤੁਤੀਆਂ ਨੇ ਸਮਾਗਮ ਦੀ ਰੌਣਕ ਵਧਾਈ। ਚੇਅਰਮੈਨ ਕਪਿਲ ਮਿੱਤਲ ਅਤੇ ਪ੍ਰੈਜ਼ੀਡੈਂਟ ਨਿਸ਼ੀ ਮਿੱਤਲ ਨੇ ਸਮਾਰੋਹ ’ਚ ਸ਼ਿਰਕਤ ਕੀਤੀ ਅਤੇ ਨੌਜਵਾਨ ਨੇਤਾਵਾਂ ਨੂੰ ਇਮਾਨਦਾਰੀ ਅਤੇ ਸਮਰਪਣ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਮੈਮ ਨੇ ਕੌਂਸਲ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਲੀਡਰਸ਼ਿਪ ਦਾ ਮਤਲਬ ਜ਼ਿੰਮੇਵਾਰੀ ਨਿਭਾਉਣਾ ਅਤੇ ਸਹੀ ਉਦਾਹਰਨ ਕਾਇਮ ਕਰਨਾ ਹੈ। ਸਾਨੂੰ ਆਪਣੇ ਵਿਦਿਆਰਥੀਆਂ ’ਤੇ ਮਾਣ ਹੈ ਕਿ ਉਹ ਇਸ ਭੂਮਿਕਾ ਨੂੰ ਪੂਰੇ ਸਮਰਪਣ ਨਾਲ ਨਿਭਾਉਣ ਲਈ ਤਿਆਰ ਹਨ।