ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ
ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ
Publish Date: Wed, 13 May 2026 03:49 PM (IST)
Updated Date: Wed, 13 May 2026 03:51 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗੁਰੂ ਗੋਬਿੰਦ ਸਿੰਘ ਕਾਲਜ ਆਫ ਨਰਸਿੰਗ ਬਰਨਾਲਾ ਵਿਖੇ ਨਰਸਿੰਗ ਕਿੱਤੇ ਨੂੰ ਸਮਰਪਿਤ ਇੰਟਰਨੈਸ਼ਨਲ ਨਰਸਿੰਗ ਡੇ ਮਨਾਇਆ ਗਿਆ। ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਨਰਸਿੰਗ ਕੀਤੇ ਬਾਰੇ ਜਾਣੂ ਕਰਵਾਇਆ ਤੇ ਨਾਲ ਹੀ ਨਰਸਿੰਗ ਕਿੱਤੇ ਨੂੰ ਨਿਭਾਉਣ ਲਈ ਸੌ ਚੁਕਾਈ ਗਈ। ਇਸ ਮੌਕੇ ਵਿਦਿਆਰਥੀਆਂ ਦੇ ਕੁਇਜ ਮੁਕਾਬਲੇ, ਡੀਬੇਟ, ਰੰਗੋਲੀ, ਪੋਸਟਰ ਤੇ ਭਾਸ਼ਣ ਮੁਕਾਬਲੇ ਕਰਾਏ ਗਏ। ਕਾਲਜ ਦੇ ਚੇਅਰਮੈਨ ਸੁਦਾਗਰ ਸਿੰਘ ਚਹਿਲ ਨੇ ਸੋ ਇਛਾਵਾਂ ਦਾ ਸੁਨੇਹਾ ਦਿੱਤਾ ਤੇ ਵਿਦਿਆਰਥੀਆਂ ਨੂੰ ਆਪਣੇ ਨਰਸਿੰਗ ਕੀਤੇ ਬਾਰੇ ਜਾਗਰੂਕ ਰਹਿਣ ਲਈ ਕਿਹਾ। ਡਾਇਰੈਕਟਰ ਲਵਿੰਦਰ ਸਿੰਘ ਚਹਿਲ ਨੇ ਸਾਰੇ ਵਿਦਿਆਰਥੀਆਂ ਨੂੰ ਹਸਪਤਾਲਾਂ ਤੇ ਕਾਲਜ ’ਚ ਸਹਿਜਤਾ ਨਾਲ ਪੜ੍ਹਾਈ ਕਰਕੇ ਕਾਬਲ ਨਰਸ ਬਣ ਦਾ ਸੁਨੇਹਾ ਦਿੱਤਾ ਤਾਂ ਜੋ ਸਮਾਜ ਦੀ ਵਧੀਆ ਢੰਗ ਨਾਲ ਸੇਵਾ ਕਰ ਸਕਣ। ਇਸ ਮੌਕੇ ਕਾਲਜ ਦੇ ਸਟਾਫ ਮੈਂਬਰ ਤੇ ਨਾਨ ਟੀਚਿੰਗ ਸਟਾਫ ਤੇ ਹੋਰ ਵਿਦਿਆਰਥੀ ਸ਼ਾਮਿਲ ਸਨ।