ਪਰਵਾਸੀ ਮਜ਼ਦੂਰਾਂ ਨੂੰ ਡੇਂਗੂ, ਮਲੇਰੀਏ ਤੋਂ ਬਚਾਓ ਸਬੰਧੀ ਦਿੱਤੀ ਜਾਣਕਾਰੀ
ਪਰਵਾਸੀ ਮਜ਼ਦੂਰਾਂ ਨੂੰ ਡੇਂਗੂ, ਮਲੇਰੀਏ ਤੋਂ ਬਚਾਓ ਸੰਬੰਧੀ ਦਿੱਤੀ ਜਾਣਕਾਰੀ
Publish Date: Tue, 12 May 2026 04:17 PM (IST)
Updated Date: Tue, 12 May 2026 04:18 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ
ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਦੇ ਦਿਸ਼ਾ ਨਿਰਦੇਸ਼ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਖਲੀਨ ਕੌਰ ਮੂਨਕ ਕਾਰਜਕਾਰੀ ਦੀ ਯੋਗ ਅਗਵਾਈ ਹੇਠ ਸਬ ਸੈਂਟਰ ਲਹਿਲ ਕਲਾਂ ਅਧੀਨ ਆਉਂਦੇ ਏਰੀਏ ਵਿਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਰਵਾਸੀ ਆਬਾਦੀ ਜਿਵੇ ਭੱਠਿਆਂ ਦੀਆਂ ਪਥੇਰਾਂ ਆਦਿ ਤੇ ਜਾ ਕੇ ਡੇਂਗੂ, ਮਲੇਰੀਆ ਅਤੇ ਚਿਕਣਗੁਣੀਆਂ ਆਦਿ ਤੋਂ ਬਚਣ ਲਈ ਸਿਹਤ ਸਿੱਖਿਆ ਦਿੱਤੀ ਗਈ। ਇਸ ਮੌਕੇ ਜਗਦੀਪ ਸਿੰਘ ਸਿਹਤ ਕਰਮੀ ਨੇ ਪ੍ਰਵਾਸੀ ਕਾਮਿਆਂ ਨੂੰ ਡੇਂਗੂ, ਮਲੇਰੀਏ, ਚਿਕਨਗੁਨੀਆਂ ਬੁਖਾਰ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੱਤੀ ਗਈ। ਕਰਮਚਾਰੀ ਨੇ ਦੱਸਿਆ ਕਿ ਘਰਾਂ ਵਿਚ ਪਏ ਪੁਰਾਣੇ ਟਾਇਰ, ਕਬਾੜ ਬਰਤਨ, ਫਰਿੱਜ ਦੀਆਂ ਟਰੇਆਂ, ਗਮਲਿਆਂ , ਪਾਣੀ ਦੀਆਂ ਖੇਲ੍ਹਾਂ ਆਦਿ ਵਿਚ ਵਾਧੂ ਪਾਣੀ ਖੜਨ ਨਾਂ ਦਿੱਤਾ ਜਾਵੇ ਕਿਉਂਕਿ ਖੜ੍ਹੇ ਪਾਣੀ ਵਿਚ ਮੱਛਰ ਦਾ ਲਾਰਵਾ ਪੈਦਾ ਹੁੰਦਾ ਹੈ। ਜਿਸ ਨਾਲ ਬੁਖਾਰ,ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਬੁਖਾਰ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਾਲ ਠੰਡ ਅਤੇ ਕਾਂਬੇ ਦਾ ਬੁਖਾਰ, ਸਿਰ ਦਰਦ, ਜਿਆਦਾ ਤੇਜ਼ ਬੁਖਾਰ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਹੋਣਾਂ,ਉਲਟੀਆਂ ਆਉਣਾ, ਮਾਸ ਪੇਸ਼ੀਆਂ ਵਿਚ ਦਰਦ ਹੋਣਾ ਹੈ। ਸਿਹਤ ਕਰਮੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰਾਤ ਨੂੰ ਸੌਣ ਵੇਲੇ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਾ ਕੇ ਸੌਣਾ ਚਾਹੀਦਾ ਹੈ ਤੋਂ ਕਿ ਮਲੇਰੀਆ ਬੁਖਾਰ ਹੋਣ ਤੋਂ ਬਚਿਆ ਜਾ ਸਕੇ। ਗਰਮੀ ਦੇ ਮੌਸਮ ਵਿਚ ਜ਼ਿਆਦਾ ਤਰਲ ਪਦਾਰਥ ਸੇਵਨ ਕਰਨੇ ਚਾਹੀਦੇ ਹਨ।
ਇਸ ਮੌਕੇ ਆਰਡੀਟੀ ਕਿੱਟ ਦੁਆਰਾ ਖੂਨ ਦੇ ਟੈਸਟ ਵੀ ਕੀਤੇ ਗਏ। ਸਿਹਤ ਕਰਮੀ ਨੇ ਜਾਣਕਾਰੀ ਦਿੱਤੀ ਕਿ ਸਾਰੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਇਸ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ ਅਤੇ ਦਵਾਈ ਵੀ ਮੁਫ਼ਤ ਦਿੱਤੀ ਜਾਂਦੀ ਹੈ।