26 ਦਿਨਾਂ ਤੋਂ ਗੁਰਸਿੱਖ ਮਾਂ-ਧੀ ਵੱਲੋਂ ਕੜਾਕੇ ਦੀ ਧੁੱਪ ’ਚ ਪਾਣੀ ਦੀ ਟੈਂਕੀ ’ਤੇ ਰੋਸ ਪ੍ਰਦਰਸ਼ਨ ਜਾਰੀ

-ਔਲਾਦ ਲਈ ਕਰਵਾਇਆ ਸੀ ਪਤੀ ਨੇ ਤੀਜਾ ਵਿਆਹ ਪਰ ਅੱਜ ਔਲਾਦ ਆਪਣੇ ਹੱਕ ਲਈ ਪਾਣੀ ਦੀ ਟੈਂਕੀ ਤੇ ਕਰ ਰਹੀ ਹੈ ਪ੍ਰਦਰਸ਼ਨ
-ਪੰਜਾਬ ਸਰਕਾਰ ਅਤੇ ਐੱਸਜੀਪੀਸੀ ਸਮੇਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੋਂ ਮਾਮਲੇ ’ਚ ਦਖ਼ਲ ਦੀ ਕੀਤੀ ਮੰਗ
---
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ
ਬਰਨਾਲਾ : ਜ਼ਮੀਨ ਪੈਸਾ ਆਪਣੇ ਬੱਚਿਆਂ ਤੋਂ ਉੱਤੇ ਹੁੰਦਾ ਦਿਖਾਈ ਦੇ ਰਿਹਾ ਹੈ। ਅਜਿਹਾ ਮਾਮਲਾ ਪਿੰਡ ਰੂੜੇਕੇ ਕਲਾਂ ਤੋਂ ਸਾਹਮਣੇ ਆਉਂਦਾ ਹੈ। ਜਿੱਥੇ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਰੂੜੇਕੇ ਕਲਾਂ ਵਿਖੇ ਇੱਕ ਅੰਮ੍ਰਿਤਧਾਰੀ ਗੁਰਸਿੱਖ ਮਾਂ-ਧੀ ਪਿਛਲੇ 26 ਦਿਨਾਂ ਤੋਂ ਪੈਟਰੋਲ ਦੀ ਬੋਤਲ ਲੈ ਕੇ ਪਿੰਡ ਪਾਣੀ ਦੀ ਟੈਂਕੀ ਤੇ ਰੋਸ ਪ੍ਰਦਰਸ਼ਨ ਕਰਦੀਆਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਵੱਲੋਂ ਅਜੇ ਵੀ ਆਪਣਾ ਪ੍ਰਦਰਸ਼ਨ ਜਾਰੀ ਹੈ। ਪਿਛਲੇ 26 ਦਿਨਾਂ ਤੋਂ ਪੈਟਰੋਲ ਦੀ ਬੋਤਲ ਲੈ ਕੇ ਚੜੀ ਗੁਰਸਿੱਖ ਔਰਤ ਗੁਰਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ 21 ਸਾਲ ਪਹਿਲਾਂ ਉਸਦਾ ਵਿਆਹ ਹੋਇਆ ਸੀ। ਜਿੱਥੇ ਉਹਦੇ ਪਤੀ ਦੇ ਪਹਿਲਾਂ ਵੀ ਦੋ ਵਿਆਹ ਹੋ ਚੁੱਕੇ ਸਨ, ਪਰ ਔਲਾਦ ਨਾ ਹੋਣ ਕਾਰਨ ਉਸ ਨੇ ਤੀਜਾ ਵਿਆਹ ਕਰਵਾਇਆ ਸੀ।
ਗੁਰਜੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ 28 ਏਕੜ ਜਮੀਨ ਦਾ ਮਾਲਕ ਹੈ। ਪਰ ਉਸਦਾ ਪਤੀ ਬੱਚਿਆਂ ਦੀ ਪੜ੍ਹਾਈ ਅਤੇ ਰਹਿਣ ਲਈ ਕੋਈ ਵੀ ਖਰਚਾ ਨਹੀਂ ਕਰ ਰਿਹਾ। ਉੱਥੇ ਸਾਨੂੰ ਧੱਕੇ ਨਾਲ ਘਰੋਂ ਬਾਹਰ ਕੱਢਿਆ ਜਾ ਰਿਹਾ ਹੈ। ਜਿਸ ਤੋਂ ਅੱਕ ਥੱਕ ਕੇ ਉਹ ਪਿਛਲੇ 26 ਦਿਨਾਂ ਤੋਂ ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਚੜੀਆਂ ਹੋਈਆਂ ਹਨ। ਉਨਾਂ ਮੰਗ ਕਰਦੇ ਕਿਹਾ ਕਿ ਕੜਾਕੇ ਦੀ ਧੁੱਪ ’ਚ ਉਹ ਪਿਛਲੇ 26 ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ, ਉਨ੍ਹਾਂ ਮੰਗ ਕਰਦੇ ਕਿਹਾ ਕਿ ਪੰਜਾਬ ਸਰਕਾਰ, ਐਸਜੀਪੀਸੀ ਅਤੇ ਜਿਲ੍ਹਾ ਪ੍ਰਸ਼ਾਸਨ ਸਮੇਤ ਜਥੇਦਾਰ ਕੁਲਦੀਪ ਸਿੰਘ ਗੜਗੱਜ ਇਸ ਮਾਮਲੇ ’ਚ ਦਖਲ ਦੇ ਕੇ ਉਨਾਂ ਦੇ ਮਾਸੂਮ ਬੱਚਿਆਂ ਦੇ ਬਣਦੇ ਹੱਕ ਦਬਾਉਣ। ਇਸ ਮੌਕੇ ਪਾਣੀ ਦੀ ਟੈਂਕੀ ਤੇ ਆਪਣੀ ਮਾਂ ਨਾਲ ਚੜੀ ਗੁਰਸਿੱਖ ਲੜਕੀ ਮਨਵੀਰ ਕੌਰ ਨੇ ਵੀ ਕਿਹਾ ਕਿ ਉਸ ਦੀ ਮਾਂ ਵੱਲੋਂ ਹੀ ਸਾਡਾ ਸਾਰਾ ਖਰਚਾ ਕੀਤਾ ਜਾ ਰਿਹਾ ਹੈ। ਪਰ ਉਹਦੇ ਪਿਤਾ ਕੋਈ ਵੀ ਖਰਚਾ ਨਹੀਂ ਦਿੰਦਾ, ਜਿਸ ਲਈ ਆਪਣੇ ਹੱਕਾਂ ਲਈ ਉਹ ਆਪਣੀ ਮਾਂ ਦੇ ਨਾਲ ਪਾਣੀ ਦੀ ਟੈਂਕੀ ਤੇ ਚੜ੍ਹੇ ਹਨ। ਮਨਵੀਰ ਕੌਰ ਨੇ ਇਹ ਵੀ ਕਿਹਾ ਕਿ ਪਹਿਲਾਂ ਬੱਚੇ ਨਹੀਂ ਸਨ ਹੁਣ ਬੱਚੇ ਆਪਣੇ ਹੱਕਾਂ ਲਈ ਪਾਣੀ ਦੀ ਟੈਂਕੀ ਤੇ ਚੜ੍ਹਕੇ ਸੰਘਰਸ਼ ਕਰ ਰਹੇ ਹਨ।
ਜੇਕਰ ਉਨ੍ਹਾਂ ਦੇ ਬੱਚਿਆਂ ਲਈ ਖਰਚਾ ਨਹੀਂ ਹੁੰਦਾ ਤਾਂ ਇਹ ਜਮੀਨਾਂ ਕਿਸ ਕੰਮ ਦੀਆਂ ਹਨ। ਇਸ ਮਾਮਲੇ ਨੂੰ ਲੈ ਕੇ ਪਿਛਲੇ 26 ਦਿਨਾਂ ਤੋਂ ਗੁਰਸਿੱਖ ਮਾਂ ਧੀ ਦੇ ਹੱਕ ’ਚ ਦਸ਼ਮੇਸ਼ ਤਰਨਾ ਦਲ ਹਲਕਾ ਮੋੜ ਤੋਂ ਜਥੇਦਾਰ ਨਰਦੇਵ ਸਿੰਘ ਵੱਲੋਂ ਵੀ ਪਾਣੀ ਦੀ ਟੈਂਕੀ ਦੇ ਹੇਠਾਂ ਮੋਰਚਾ ਲਾਇਆ ਹੋਇਆ ਹੈ। ਜਿਨ੍ਹਾਂ ਵੱਲੋਂ ਗੁਰਸਿੱਖ ਮਾਂ ਧੀ ਅਤੇ ਇੱਕ ਛੋਟੇ ਬੱਚੇ ਦੇ ਹੱਕ ਲਈ ਸ਼ਾਂਤਮਈ ਢੰਗ ਨਾਲ ਮੋਰਚਾ ਲਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਦਸ਼ਮੇਸ਼ ਧਰਨਾ ਦਲ ਦੇ ਜਥੇਦਾਰ ਨਰਦੇਵ ਸਿੰਘ ਨੇ ਕਿਹਾ ਕਿ ਇੱਕ ਪਤਨੀ ਆਪਣੇ ਪਤੀ ਤੋਂ ਦੋਵੇਂ ਬੱਚਿਆਂ ਹੱਕ ਲਏ ਦੇ ਪਾਣੀ ਦੀ ਟੈਂਕੀ ਤੇ ਚੜੀ ਹੈ ਪਰ ਅਜੇ ਤੱਕ ਕੋਈ ਵੀ ਸਰਕਾਰ,ਜਿਲਾ ਪ੍ਰਸਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ, ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ। ਸਿਰਫ ਤਹਿਸੀਲਦਾਰ ਹੀ ਬਿਆਨ ਲਿਖ ਕੇ ਲੈ ਗਏ ਸਨ। ਉਨ੍ਹਾਂ ਮੰਗ ਕਰਦੇ ਕਿਹਾ ਕਿ ਪਾਣੀ ਦੀ ਟੈਂਕੀ ਤੇ ਚੜੀਆਂ ਗੁਰਸਿੱਖ ਮਾਵਾਂ ਧੀਆਂ ਨੂੰ ਬਣਦਾ ਇਨਸਾਫ ਜਲਦ ਦਿੱਤਾ ਜਾਵੇ। ਤਾਂ ਜੋ ਬੱਚਿਆਂ ਦੀ ਪੜਾਈ ਸ਼ੁਰੂ ਹੋ ਸਕੇ ਅਤੇ ਗਰਮੀ ’ਚ ਕੋਈ ਵੀ ਜਾਨੀ ਨੁਕਸਾਨ ਨਾ ਹੋ ਸਕੇ। ਜ਼ਿਕਰਯੋਗ ਇਹ ਵੀ ਹੈ ਕਿ ਪਿਛਲੇ ਦਿਨਾਂ ਤੋਂ ਮੀਂਹ ਹਨੇਰੀ ਨਾਲ ਜਿੱਥੇ ਮਾਵਾਂ ਧੀਆਂ ਪਾਣੀ ਦੀ ਟੈਂਕੀ ਤੇ ਡਟੀਆਂ ਰਹੀਆਂ ਉੱਥੇ ਹੁਣ ਕੜਾਕੇ ਦੀ ਧੁੱਪ ’ਚ ਵੀ ਮਾਂ ਧੀ ਵੱਲੋ ਪਾਣੀ ਦੀ ਟੈਂਕੀ ਤੇ ਪੈਟਰੋਲ ਦੀ ਬੋਤਲ ਲੈ ਕੇ ਸੰਘਰਸ਼ ਜਾਰੀ ਕੀਤਾ ਹੋਇਆ ਹੈ। ਇਸ ਮੌਕੇ ਗੁਰਸਿੱਖ ਪੀੜਿਤ ਔਰਤ ਗੁਰਜੀਤ ਕੌਰ,ਗੁਰਸਿੱਖ ਲੜਕੀ ਮਨਵੀਰ ਕੌਰ, ਬੇਟਾ ਸਤਿਗੁਰ ਸਿੰਘ,ਦਸ਼ਮੇਸ਼ ਤਰਨਾ ਦਲ ਦੇ ਜਥੇਦਾਰ ਨਰਦੇਵ ਸਿੰਘ ਅਤੇ ਮਾਤਾ ਪਰਮਜੀਤ ਕੌਰ ਹਾਜ਼ਰ ਸਨ। ਉਧਰ ਦੂਜੇ ਪਾਸੇ ਪਤੀ ਵੱਲੋਂ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ।