ਆਈਡੀਬੀਆਈ ਬੈਂਕ ਨੇ ਕੀਤਾ ਵਰਿੰਦਰ ਕੁਮਾਰ ਦਾ ਸਨਮਾਨ
ਆਈਡੀਬੀਆਈ ਬੈਂਕ ਨੇ ਕੀਤਾ ਵਰਿੰਦਰ ਕੁਮਾਰ ਦਾ ਸਨਮਾਨ
Publish Date: Wed, 06 May 2026 05:18 PM (IST)
Updated Date: Wed, 06 May 2026 05:20 PM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ ਧੂਰੀ : ਆਈਡੀਬੀਆਈ ਬੈਂਕ ਬ੍ਰਾਂਚ ਦੇ ਮੈਨੇਜਰ ਅਤੇ ਸਮੂਹ ਸਟਾਫ ਵੱਲੋਂ ਵਰਿੰਦਰ ਕੁਮਾਰ ਕੱਦ ਨੂੰ ਖੱਤਰੀ ਮਹਾਂ ਸਭਾ ਪੰਜਾਬ ਦੇ ਮੀਤ ਪ੍ਰਧਾਨ ਨਿਯੁਕਤ ਹੋਣ ’ਤੇ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੈਂਕ ਵਿੱਚ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਸਟਾਫ ਮੈਂਬਰਾਂ ਨੇ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਦੀ ਸ਼ਲਾਘਾ ਕੀਤੀ। ਬੈਂਕ ਮੈਨੇਜਰ ਸੌਰਵ ਗੁਪਤਾ ਨੇ ਕਿਹਾ ਕਿ ਵਰਿੰਦਰ ਕੁਮਾਰ ਕੱਦ ਹਮੇਸ਼ਾ ਸਮਾਜ ਸੇਵਾ ਵਿੱਚ ਅੱਗੇ ਰਹਿੰਦੇ ਹਨ ਅਤੇ ਆਪਣਾ ਕੀਮਤੀ ਸਮਾਂ ਲੋਕ ਭਲਾਈ ਦੇ ਕੰਮਾਂ ਲਈ ਸਮਰਪਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਦਾ ਸਨਮਾਨ ਕਰਨਾ ਸਾਡੇ ਲਈ ਮਾਣ ਦੀ ਗੱਲ ਹੈ। ਇਸ ਮੌਕੇ ਬੈਂਕ ਦੇ ਸਮੂਹ ਸਟਾਫ ਨੇ ਵੀ ਵਰਿੰਦਰ ਕੁਮਾਰ ਕੱਦ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਭਵਿੱਖ ਵਿੱਚ ਹੋਰ ਉੱਚੀਆਂ ਉਪਲਬਧੀਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਦੀਕਸ਼ਤ ਸਿੰਗਲਾ, ਸਾਹਿਲ ਠਾਕੁਰ, ਅਮਰਦੀਪ ਸਿੰਘ, ਕਾਜਲ ਸਿੰਘ, ਅੰਜੂ ਕਾਲਕੰਧਾ ਹਾਜ਼ਰ ਸਨ।