- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਟੱਲੇਵਾਲ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਮਿਤੀ 12 ਮਈ ਨੂੰ ਜਦੋਂ ਮੁਦੱਈ ਅਮਨਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਭੋਤਨਾ ਆਪਣੇ ਪਿਤਾ ਨਾਲ ਆਪਣੇ ਖੇਤ ਨੂੰ ਜਾ ਰਿਹਾ ਸੀ ਤਾਂ ਗੁਰਮੀਤ ਸਿੰਘ ਪੁੱਤਰ ਕੇਵਲ ਸਿਘ, ਪਰਮਜੀਤ ਕੌਰ ਪਤਨੀ ਗੁਰਮੀਤ ਸਿੰਘ ਅਤੇ ਭੁਪਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀਆਨ ਭੋਤਨਾ ਜਿਨ੍ਹਾਂ ਦੀ ਰਿਹਾਇਸ਼ ਮੁਦੱਈ ਦੇ ਖੇਤ ਕੋਲ ਹੈ, ਜਦੋਂ ਮੁਦੱਈ ਆਪਣੇ ਖੇਤ ’ਚ ਨਿਸ਼ਾਨਦੇਹੀ ’ਤੇ ਲੱਗੀ ਬੁਰਜੀ ਨੂੰ ਚੈੱਕ ਕਰ ਰਹੇ ਸੀ, ਤਾਂ ਉਕਤਾਨ ਨੇ ਉਸਦੀ ਕੁੱਟਮਾਰ ਕੀਤੀ। ਇਸਦੀ ਵਜਾ ਰੰਜਿਸ਼ ਇਹ ਹੈ ਕਿ ਦੋਸ਼ੀ ਮੁਦਈ ਦੇ ਹਿੱਸੇ ਆਉਦੀ ਜਗਾ ਨਹੀ ਛੱਡ ਰਿਹਾ। ਪੁਲਿਸ ਨੇ ਉਕਤ ਮਾਮਲੇ ’ਚ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।