ਭਾਕਿਯੂ ਏਕਤਾ ਉਗਰਾਹਾਂ ਵੱਲੋਂ 12 ਮਈ ਨੂੰ ਥਾਣਾ ਠੁੱਲੀਵਾਲ ਮੂਹਰੇ ਦਿੱਤਾ ਜਾਵੇਗਾ ਧਰਨਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲਕਲਾਂ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਹਿਲ ਕਲਾਂ ਵੱਲੋਂ ਪਿੰਡ ਭੱਦਲਵੱਢ ਦੇ ਕਿਸਾਨ ਦੀ 4-5 ਫੁੱਟ ਮੱਕੀ ਜੋ ਇੱਕ ਧਨਾਢ ਵੱਲੋਂ ਵਾਹੀ ਗਈ ਹੈ, ਉਸ ਸਬੰਧਤ ਪਿੰਡ ਭੱਦਲਵੱਡ ’ਚ ਭਾਰੀ ਇਕੱਠ ਕਰਕੇ ਲੋਕਾਂ ਨੂੰ ਸਾਰਾ ਮਸਲਾ ਦੱਸਿਆ ਗਿਆ ਤੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ 12 ਮਈ ਨੂੰ ਠੁੱਲੀਵਾਲ ਥਾਣੇ ਮੂਹਰੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਦੇ ਸਾਬਕਾ ਪ੍ਰਧਾਨ ਨਿਰਭੈ ਸਿੰਘ ਦੀ ਇਕ ਏਕੜ ਮੱਕੀ 6 ਕਨਾਲ ਹਰਾ ਚਾਰਾ ਅਵਤਾਰ ਸਿੰਘ ਉਰਫ ਮਿੱਠੂ ਨੇ 16 ਅਪ੍ਰੈਲ ਨੂੰ ਆਪਣੇ ਟਰੈਕਟਰ ਨਾਲ ਵਾਹ ਦਿੱਤੀ ਸੀ। ਜਿਸ ਦੀ ਰਿਪੋਰਟ ਸਬੰਧਿਤ ਥਾਣਾ ਠੁੱਲੀਵਾਲ ਤੇ ਡੀਐੱਸਪੀ ਮਹਿਲ ਕਲਾਂ ਨੂੰ ਦਿੱਤੀ ਗਈ ਸੀ। ਜਿਸ ’ਤੇ ਇਨ੍ਹਾਂ ਨੇ ਗੌਰ ਨਾ ਕੀਤੀ ਗਈ ਤੇ ਉਸ ਤੋਂ ਬਾਅਦ ਐੱਸਐੱਸਪੀ ਬਰਨਾਲਾ ਨੂੰ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਠੁੱਲੀਵਾਲ ਥਾਣੇ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਪਰਿਵਾਰ ਨੂੰ ਇਹ ਖਮਿਆਜਾ ਝੱਲਣਾ ਪਿਆ ਹੈ। ਪ੍ਰਸ਼ਾਸਨ ਸਿੱਧੇ ਤੌਰ ’ਤੇ ਅਵਤਾਰ ਸਿੰਘ ਮਿੱਠੂ ਨਾਲ ਖੜਾ ਦਿਖਾਈ ਦੇ ਰਿਹਾ ਹੈ। ਅਵਤਾਰ ਸਿੰਘ ਮਿੱਠੂ ਨੇ ਇਸੇ ਪ੍ਰਸ਼ਾਸਨ ਦੇ ਪੱਖ ਦੇ ਜ਼ੋਰ ’ਤੇ 24 ਅਪ੍ਰੈਲ ਨੂੰ ਅਵਤਾਰ ਸਿੰਘ ਮਿੱਠੂ ਆਪਣੇ ਨਾਲ 2 ਨਕਾਬਪੋਸ਼ ਲਿਜਾ ਕੇ ਨਿਰਭੈ ਸਿੰਘ ਆਪਣੇ ਖੇਤ ’ਚ ਤੂੜੀ ਬਣਾ ਰਿਹਾ ਸੀ। ਜਿਸ ’ਤੇ ਅਵਤਾਰ ਸਿੰਘ ਮਿੱਠੂ ਨੇ ਆਪਣੇ ਰਿਵਾਲਵਰ ਨਾਲ ਫਾਇਰਿੰਗ ਕੀਤੀ ਤੇ ਹੱਥੋਂ ਪਾਈ ਕੀਤੀ ਗਈ ਤੇ ਨਾਲ ਦੇ ਬੰਦਿਆਂ ਨੇ ਨਿਰਭੈ ਸਿੰਘ ਦੇ ਕਿਰਚਾਂ ਤੇ ਸੋਟੀਆਂ ਨਾਲ ਵਾਰ ਕਰ ਦਿੱਤਾ, ਨੌਜਵਾਨ ਮੁੰਡਾ ਹੋਣ ਕਰਕੇ ਉਨ੍ਹਾਂ ਤੋਂ ਬਚਕੇ ਨਿਕਲ ਗਿਆ ਤੇ ਬਾਅਦ ’ਚ ਉਸ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜੇਰੇ ਇਲਾਜ ਉੱਥੇ ਚੱਲ ਰਿਹਾ ਸੀ। ਨਿਰਭੈ ਸਿੰਘ ਤੇ ਇਸ ਤੋਂ ਪਹਿਲਾਂ ਵੀ ਦੋ ਵਾਰ ਹਮਲੇ ਹੋ ਚੁੱਕੇ ਹਨ। ਕਿਉਂਕ ਨਿਰਭੈ ਸਿੰਘ ਜਗਜੀਤ ਕੌਰ ਪਤਨੀ ਸਤਨਾਮ ਸਿੰਘ ਦੀ ਜੋ ਜ਼ਮੀਨ ਹੈ ਉਹ ਠੇਕੇ ’ਤੇ ਵਾਹ ਰਿਹਾ ਹੈ। ਜਗਜੀਤ ਕੌਰ ਦੇ ਘਰ ਵਾਲੇ ਤੇ ਮੁੰਡੇ ਦੀ ਮੌਤ ਹੋ ਚੁੱਕੀ ਹੈ। ਜਗਜੀਤ ਕੌਰ ਆਪਣੀ ਨੂੰਹ ਜੋ ਵਿਦੇਸ਼ ਕਨੇਡਾ ਸਰੀ ’ਚ ਰਹਿੰਦੀ ਹੈ ਉਸਦੇ ਪਾਸ ਹੀ ਰਹਿੰਦੀ ਹੈ।ਜਿਸ ਕਰਕੇ ਇਸ ਕਰਕੇ ਅਵਤਾਰ ਸਿੰਘ ਆਪਣੀ ਭਰਜਾਈ ਜਗਜੀਤ ਕੌਰ ਦੀ ਜਮੀਨ ਦੱਬਣੀ ਚਾਹੁੰਦਾ ਹੈ । 25 ਕਿੱਲੇ ਹੋਣ ਦੇ ਬਾਵਜੂਦ ਉਸ ਨੂੰ ਚਾਰ ਕਿੱਲੇ ਹੀ ਦਿੱਤੇ ਹਨ ।ਉਹਨਾਂ ਨੂੰ ਵੀ ਪਾਣੀ ਦਾ ਕੋਈ ਸਾਧਨ ਨਹੀਂ ਦਿੱਤਾ ਗਿਆ ਜੋ ਨਿਰਭੈ ਸਿੰਘ ਤੇ ਅਵਤਾਰ ਸਿੰਘ ਦਾ ਇੱਕ ਇੱਕ ਏਕੜ ਦਾ ਤਬਾਦਲਾ ਹੋਇਆ ਹੈ।ਉਸ ਤੇ ਦੁਬਾਰਾ ਅਵਤਾਰ ਸਿੰਘ ਵੱਲੋਂ ਮੱਕੀ ਵਾਹ ਕੇ ਤੇ ਹਰਾ ਚਾਰਾ ਵਾਹ ਕੇ ਕਬਜ਼ੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਅਵਤਾਰ ਸਿੰਘ ਮਿੱਠੂ ਤੇ ਕੋਈ ਕਾਰਵਾਈ ਨਾ ਕਰਨ ਪ੍ਰਤੀ ਸਾਫ ਜਾਹਰ ਹੋ ਰਿਹਾ ਹੈ ਕਿ ਅਵਤਾਰ ਸਿੰਘ ਮਿੱਠੂ ਦੀ ਸਰਕਾਰੇ ਦਰਬਾਰੇ ਵੱਡੀ ਪਹੁੰਚ ਹੈ। ਇਸ ਲਈ ਅੱਜ ਪਿੰਡ ਭੱਦਲਵੱਢ ’ਚ ਪ੍ਰਸ਼ਾਸਨ ਤੇ ਸਰਕਾਰਾਂ ਤੋਂ ਇਨਸਾਫ ਲੈਣ ਲਈ ਪਿੰਡ ’ਚ ਨਗਰ ਦੇ ਸਹਿਯੋਗ ਨਾਲ ਆਗੂਆਂ ਨੇ ਸਮੇਤ ਸਾਡੀਆਂ ਮਾਵਾਂ, ਭੈਣਾਂ ਨੌਜਵਾਨ ਆਦਿ ਨਾਲ ਸੱਥ ’ਚ ਰੈਲੀ ਕਰਕੇ ਸਾਰੀ ਘਟਨਾ ਦੱਸੀ ਤੇ ਅਵਤਾਰ ਸਿੰਘ ਮਿੱਠੂ ਦੀਆਂ ਜੋ ਪਿੰਡ ’ਚ ਪਹਿਲਾਂ ਵੀ ਧੱਕੇਸ਼ਾਹੀਆਂ ਕੀਤੀਆਂ ਹਨ ਇਸ ਬਾਰੇ ਜਾਗਰਿਤ ਕੀਤਾ ਗਿਆ, ਕਿਵੇਂ ਜੰਗੀਰਦਾਰ ਲੱਠਮਾਰ ਕਿਸਾਨਾਂ ਦੀਆਂ ਜਮੀਨਾਂ ਖੋਹਣ ਲੱਗੇ ਹੋਏ ਹਨ ਇਸ ਦਾ ਟਾਕਰਾ ਲੋਕਤਾਤ ਨਾਲ ਕਰਕੇ ਇਨਸਾਫ ਤੱਕ ਜਾਇਆ ਜਾ ਸਕਦਾ ਹੈ। ਇਸ ਲਈ ਆਓ ਸਾਥੀਓ 12 ਮਈ ਨੂੰ ਥਾਣਾ ਠੁੱਲੀਵਾਲ ਅੱਗੇ ਧਰਨਾ ਦੇ ਕੇ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਮੰਗ ਕਰੀਏ ਕਿ ਅਵਤਾਰ ਸਿੰਘ ਵੱਲੋਂ ਵਾਹੀ ਮੱਕੀ ਹਰਾ ਚਾਰਾ ਜਿਹਦਾ ਮੁਆਵਜ਼ਾ ਤੇ ਦੋਸ਼ੀਆਂ ਦਾ ਟਰੈਕਟਰ ਦੋਨੋਂ ਨਕਾਬਪੋਸ ਗੁੰਡਿਆਂ ਤੇ ਦੋਸ਼ੀ ਨੂੰ ਗਿਰਫ਼ਤਾਰ ਕਰ ਕੇ ਉਹਨਾਂ ਦੇ ਰਿਵਾਲਵਰ ਜਬਤ ਕਰਕੇ ਸਖਤ ਤੋਂ ਸਖਤ ਧਰਾਵਾਂ ਲਗਾਈਆਂ ਜਾਣ ਜੋ ਹੁਣ ਨਗੂਣੀਆਂ ਧਾਰਾ ਲਗਾਈਆਂ ਹਨ ਉਹ ਧਰਾਵਾਂ ’ਚ ਵਾਧਾ ਕੀਤਾ ਜਾਵੇ। ਇਨਸਾਫ ਨਾ ਮਿਲਣ ਦੀ ਸੂਰਤ ’ਚ ਆਉਣ ਵਾਲੇ ਦਿਨਾਂ ’ਚ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਦੀ ਜਿੰਮੇਵਾਰ ਇੱਥੋਂ ਦੀ ਪੁਲਿਸ ਪ੍ਰਸ਼ਾਸਨ ਦੀ ਹੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ, ਜ਼ਿਲਾ ਆਗੂ ਕ੍ਰਿਸ਼ਨ ਸਿੰਘ ਛੰਨਾ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਕੁਲਜੀਤ ਸਿੰਘ ਵਜੀਦਕੇ, ਮਾਨ ਸਿੰਘ ਗੁਰਮ, ਨਿਸ਼ਾਨ ਸਿੰਘ ਗੁਮਟੀ, ਰਾਮ ਸਿੰਘ ਸੰਘੇੜਾ, ਔਰਤਾਂ ਆਗੂ ਸੰਦੀਪ ਕੌਰ ਭੱਟੀ ਸੇਖਵਾਂ, ਜਸਵਿੰਦਰ ਕੌਰ, ਸਰਬਜੀਤ ਕੌਰ ਹਮੀਦੀ, ਜਮਨਾ ਦੇਵੀ, ਹਰਦੀਪ ਕੌਰ ਗੁਰਮ, ਪਿੰਡ ਕਮੇਟੀ ਆਗੂ ਹਰਵਿੰਦਰ ਸਿੰਘ, ਨਿਰਭੈ ਸਿੰਘ, ਗਗਨਦੀਪ ਸਿੰਘ ਜੱਸੀ, ਹਰਵਿੰਦਰ ਸਿੰਘ ਮੰਡੇਰ, ਦਲਵੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਆਗੂ ਹਾਜਰ ਸਨ।