ਬਜ਼ੁਰਗ ਦੇ ਸਸਕਾਰ ਨੂੰ ਲੈ ਕੇ ਪਤੀ-ਪੁੱਤਰ ਹੋਏ ਆਹਮੋ-ਸਾਹਮਣੇ
ਬਜ਼ੁਰਗ ਦੇ ਸਸਕਾਰ ਨੂੰ ਲੈ ਕੇ ਪਤੀ‘ ਪੁੱਤਰ ਹੋਏ ਆਹਮੋ ਸਾਹਮਣੇ
Publish Date: Wed, 13 May 2026 06:21 PM (IST)
Updated Date: Wed, 13 May 2026 06:24 PM (IST)

- ਲੋਕਾਂ ਨੇ ਥਾਣੇ ਅੱਗੇ ਲਾਇਆ ਧਰਨਾ ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਬਜ਼ੁਰਗ ਔਰਤ ਦੇ ਸਸਕਾਰ ਨੂੰ ਲੈ ਕੇ ਉਸ ਦਾ ਪਤੀ ਅਤੇ ਪੁੱਤਰ ਆਹਮੋ-ਸਾਹਮਣੇ ਹੋ ਗਏ। ਮਾਤਾ ਦਾ ਇੱਕ ਪੁੱਤਰ ਕਹਿ ਰਿਹਾ ਹੈ ਕਿ ਇਸ ਦਾ ਸਸਕਾਰ ਪੇਕੇ ਪਿੰਡ ਸ਼ੇਰੋ ਕੀਤਾ ਜਾਵੇ, ਜਦੋਂ ਬਾਕੀ ਪੁੱਤਰ ਸਸਕਾਰ ਪਿੰਡ ਭਟਾਲ ਖੁਰਦ ਕਰਨ ਤੇ ਅੜੇ ਹੋਏ ਸਨ। ਇਸ ਮਸਲੇ ਨੂੰ ਲੈ ਕੇ ਲੋਕਾਂ ਨੇ ਥਾਣੇ ਅੱਗੇ ਧਰਨਾ ਲਾ ਕੇ ਰੋਡ ਜਾਮ ਕਰ ਦਿੱਤਾ। ਮ੍ਰਿਤਕ ਸੁਖਵਿੰਦਰ ਕੌਰ ਦੇ ਪੁੱਤਰ ਅਵਤਾਰ ਸਿੰਘ ਅਤੇ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਪਿਛਲੇ ਦਿਨੀਂ ਨਾਨਕੇ ਪਿੰਡ ਸ਼ੇਰੋ ਗਈ ਸੀ, ਜਿਸ ਦੀ 12 ਮਈ ਨੂੰ ਮੌਤ ਹੋ ਗਈ। ਹੁਣ ਛੋਟਾ ਪੁੱਤਰ ਸਤਿਗੁਰ ਸਿੰਘ ਸਸਕਾਰ ਪੇਕੇ ਪਿੰਡ ਸ਼ੇਰੋ ਕਰਨ ਦੀ ਜਿੱਦ ਕਰ ਰਿਹਾ ਹੈ। ਜਦੋਂਕਿ ਸਾਰਾ ਪਰਿਵਾਰ ਅਤੇ ਪਿੰਡ ਵਾਸੀ ਕਹਿ ਰਹੇ ਹਨ ਕਿ ਜਿੱਥੇ ਇਸ ਮਾਤਾ ਦਾ ਜਮਹੂਰੀ ਹੱਕ ਹੈ ਉੱਥੇ ਹੀ ਇਸਦਾ ਦਾ ਸਸਕਾਰ ਕੀਤਾ ਜਾਵੇ। ਲਾਸ਼ ਮੋਰਚਰੀ ਮੂਨਕ ਵਿੱਚ ਪਈ ਹੈ। ਮ੍ਰਿਤਕ ਸੁਖਵਿੰਦਰ ਕੌਰ ਦੇ ਪਤੀ ਮੱਘਰ ਸਿੰਘ ਨੇ ਕਿਹਾ ਕਿ ਉਸ ਦੀ ਘਰਵਾਲੀ ਨੂੰ ਪਿੰਡ ਭਟਾਲ ਖੁਰਦ ਵਿਖੇ ਹੀ ਦਾਹ ਕਰਨਾ ਚਾਹੁੰਦਾ ਹਾਂ ਪਰ ਪੁਲਿਸ ਕਹਿੰਦੀ ਹੈ ਕਿ ਸਸਕਾਰ ਪੇਕੇ ਕੀਤਾ ਜਾਵੇਗਾ। ਜਦੋਂਕਿ ਉਸ ਦੀ ਪਤਨੀ ਉਸ ਦੇ ਘਰ ਭਟਾਲ ਖੁਰਦ ਵਿਖੇ ਹੀ ਰਹਿੰਦੀ ਸੀ, ਸਿਰਫ ਆਪ੍ਰੇਸ਼ਨ ਕਰਵਾਉਣ ਲਈ ਹੀ ਪੇਕੇ ਗਈ ਸੀ। ਡੀਐੱਸਪੀ ਮੂਨਕ ਰਜੇਸ਼ ਸਨੇਹੀ ਨੇ ਦੱਸਿਆ ਕਿ 12 ਮਈ ਨੂੰ ਸੁਖਵਿੰਦਰ ਕੌਰ ਵਾਸੀ ਭੁਟਾਲ ਖੁਰਦ ਦੀ ਮੌਤ ਹੋ ਗਈ ਸੀ। ਇਸ ਦੇ ਤਿੰਨ ਪੁੱਤਰ ਅਵਤਾਰ ਸਿੰਘ ਜਗਤਾਰ ਸਿੰਘ ਅਤੇ ਸਤਿਗੁਰੂ ਸਿੰਘ ਹਨ। ਸਤਗੁਰੁ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਦਿੱਤੀ। ਪਰ ਸਸਕਾਰ ਸਮੇਂ ਇਨ੍ਹਾਂ ਦਾ ਤਕਰਾਰ ਹੋਇਆ। ਦੂਜੇ ਪਾਸੇ ਕਿਸਾਨ ਯੂਨੀਅਨ ਦੇ ਆਗੂ ਪੰਚਾਇਤ, ਕਿਸਾਨ ਯੂਨੀਅਨ ਆਗੂ ਸੁਖਦੇਵ ਸਿੰਘ ਅਤੇ ਜਗਰਾਜ ਸਿੰਘ ਵਾਸੀ ਭਟਾਲ ਖੁਰਦ ਤੇ ਪਿੰਡ ਵਾਸੀਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਸੁਖਵਿੰਦਰ ਕੌਰ ਦਾ ਸੰਸਕਾਰ ਆਪਦੇ ਪਿੰਡ ਭਟਾਲ ਖੁਰਦ ਕੀਤਾ ਜਾਵੇਗਾ। ਜਿਸ ਕਾਰਨ ਅਸੀਂ ਸੜਕ ਜਾਮ ਕਰ ਕੇ ਬੈਠੇ ਹਾਂ ਸਾਨੂੰ ਲਾਸ਼ ਦਿੱਤੀ ਜਾਵੇ ਤਾਂ ਜੋ ਅਸੀਂ ਜਿੱਥੇ ਇਸ ਦਾ ਜਮਹੂਰੀ ਹੱਕ ਹੈ ਸੰਸਕਾਰ ਕੀਤਾ ਜਾਵੇ। ਖ਼ਬਰ ਲਿਖੇ ਜਾਣ ਤੱਕ ਥਾਣੇ ਅੱਗੇ ਧਰਨਾ ਜਿਉਂਦਾ ਤਿਉਂ ਲੱਗਿਆ ਹੋਇਆ ਸੀ।