ਠੁੱਲੀਵਾਲ ਪੁਲਿਸ ਵੱਲੋਂ ਸ਼ਰਾਬ ਤੇ ਕਾਰ ਸਮੇਤ ਇੱਕ ਕਾਬੂ
ਠੁੱਲੀਵਾਲ ਪੁਲਿਸ ਵੱਲੋਂ ਸ਼ਰਾਬ ਤੇ ਕਾਰ ਸਮੇਤ ਇੱਕ ਕਾਬੂ
Publish Date: Wed, 06 May 2026 06:38 PM (IST)
Updated Date: Wed, 06 May 2026 06:38 PM (IST)

ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਪੰਜਾਬ ਸਰਕਾਰ ਵੱਲੋ ਮਾੜੇ ਅਨਸਰਾਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜਸਪਾਲ ਸਿੰਘ (ਪੀਪੀਐੱਸ) ਉਪ ਕਪਤਾਨ ਪੁਲਿਸ ਸਬ ਡਵੀਜਨ ਮਹਿਲ ਕਲਾਂ ਅਤੇ ਇੰਸਪੈਕਟਰ ਗੁਰਪਾਲ ਸਿੰਘ ਮੁੱਖ ਅਫਸਰ ਥਾਣਾ ਠੁੱਲੀਵਾਲ ਨੇ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਮੁਹੰਮਦ ਸਰਫਰਾਜ ਆਲਮ (ਆਈਪੀਐੱਸ) ਸੀਨੀਆਰ ਕਪਤਾਨ ਪੁਲਿਸ ਬਰਨਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਅਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕਾਸੋ ਆਪ੍ਰੇਸ਼ਨ ਤਹਿਤ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਬੱਸ ਸਟੈਂਡ ਅਮਲਾ ਸਿੰਘ ਵਾਲਾ ਮੌਜੂਦ ਸੀ, ਤਾਂ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਪ੍ਰੀਤ ਸਿੰਘ ਪੁੱਤਰ ਖੇਤਾ ਸਿੰਘ ਵਾਸੀ ਬੀਹਲਾ ਜੋ ਬਾਹਰੋ ਹਰਿਆਣਾ ਚੰਡੀਗੜ੍ਹ ਤੋਂ ਸਸਤੇ ਭਾਅ ’ਚ ਸ਼ਰਾਬ ਠੇਕਾ ਦੇਸੀ ਲਿਆਕੇ ਥਾਣਾ ਠੁੱਲੀਵਾਲ ਤੇ ਥਾਣਾ ਮਹਿਲ ਕਲਾਂ ਦੇ ਏਰੀਆ ’ਚ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦਾ ਹੈ। ਜੋ ਅੱਜ ਵੀ ਗੁਰਪ੍ਰੀਤ ਸਿੰਘ ਵਾਸੀ ਬੀਹਲਾ ਆਪਣੀ ਕਾਰ ’ਚ ਸਵਾਰ ਹੋ ਕੇ ਬਰਨਾਲਾ ਸਾਇਡ ਤੋਂ ਮਹਿਲ ਕਲਾਂ ਸਾਇਡ ਨੂੰ ਜਾਵੇਗਾ, ਜੇਕਰ ਹੁਣੇ ਹੀ ਰਾਏਕੋਟ/ਬਰਨਾਲਾ ਰੋਡ ਨੇੜੇ ਪੁਲ ਡਰੇਨ ਭੱਦਲਵੱਡ ਨਾਕੇਬੰਦੀ ਕਰ ਕੇ ਚੈਕਿੰਗ ਕੀਤੀ ਜਾਾਵੇ ਤਾਂ ਗੁਰਪ੍ਰੀਤ ਸਿੰਘ ਉਕਤ ਆਪਣੀ ਕਾਰ ’ਚ ਸਮੇਤ ਸ਼ਰਾਬ ਦੇ ਕਾਬੂ ਆ ਸਕਦਾ ਹੈ। ਜਿਸ ’ਤੇ ਗੁਰਪ੍ਰੀਤ ਸਿੰਘ ਉਕਤ ਖ਼ਿਲਾਫ਼ ਮੁਕੱਦਮਾ ਥਾਣਾ ਠੁਲੀਵਾਲ ਦਰਜ ਕੀਤਾ ਅਤੇ ਨਾਕਾ ਲਾ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਗੁਰਪ੍ਰੀਤ ਸਿੰਘ ਉਕਤ ਵੱਲੋਂ ਪੁਲਿਸ ਪਾਰਟੀ ਨੂੰ ਦੇਖ ਕੇ ਅਪਣੀ ਗੱਡੀ ਭਜਾ ਲਈ, ਜੋ ਬੇਕਾਬੂ ਹੋ ਕਿ ਸਾਹਮਣੇ ਖਤਾਨਾਂ ’ਚ ਜਾ ਪਲਟੀ, ਜਿਸ ਕਾਰ ਨੂੰ ਚੈੱਕ ਕੀਤਾ ਗਿਆ। ਜਿਸ ’ਚੋਂ 60 ਬੋਤਲ ਸ਼ਰਾਬ ਠੇਕਾ ਦੇਸੀ ਮਾਰਕਾ ਚੰਡੀਗੜ੍ਹ ਬਰਾਮਦ ਹੋਈਆਂ ਤੇ ਗੁਰਪ੍ਰੀਤ ਸਿੰਘ ਨੁੰ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ।