ਹੈਰੋਇਨ ਬਰਾਮਦ, ਮਾਮਲਾ ਦਰਜ
ਹੈਰੋਇਨ ਬਰਾਮਦ, ਮਾਮਲਾ ਦਰਜ
Publish Date: Sun, 03 May 2026 04:07 PM (IST)
Updated Date: Mon, 04 May 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਭਦੌੜ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਤਲਾਹ ਮਿਲੀ ਕਿ ਜਸਵੀਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਸੰਧੂ ਕਲਾਂ ਤੇ ਲਵਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਗਰਚਾ ਰੋਡ ਬਰਨਾਲਾ ਹੈਰੋਇਨ ਵੇਚਣ ਦੇ ਆਦੀ ਹਨ, ਜੋ ਭਦੌੜ ਤੋਂ ਬੀੜ ਰੋਡ ’ਤੇ ਹੈਰੋਇਨ ਵੇਚਣ ਦੀ ਤਾਕ ’ਚ ਫਿਰਦੇ ਹਨ। ਪੁਲਿਸ ਨੇ ਮੌਕੇ ’ਤੇ ਰੇਡ ਕਰਕੇ ਉਨ੍ਹਾ ਕੋਲੋਂ 102 ਗ੍ਰਾਮ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ।