ਸਿਹਤ ਵਿਭਾਗ ਨੇ ਛੱਪੜਾ ’ਚ ਛੱਡੀਆਂ ਗੰਬੂਜਾ ਮੱਛੀਆਂ
ਸਿਹਤ ਵਿਭਾਗ ਨੇ ਛੱਪੜਾ 'ਚ ਗੰਬੂਜਾ ਮੱਛੀਆਂ ਛੱਡੀਆਂ
Publish Date: Wed, 08 Oct 2025 05:59 PM (IST)
Updated Date: Wed, 08 Oct 2025 06:01 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ ਮਹਿਲ ਕਲਾਂ : ਸਿਵਲ ਸਰਜਨ ਬਰਨਾਲਾ ਬਲਜੀਤ ਸਿੰਘ ਦੇ ਹੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਸਬ ਸੈਂਟਰ ਸਹੌਰ ਦੇ ਸਿਹਤ ਕਰਮਚਾਰੀ ਗੁਰਮੇਲ ਸਿੰਘ ਕਲਾਲਾ ਵੱਲੋਂ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾ ਦੇ ਛੱਪੜਾ ’ਚ ਗੰਬੂਜਾ ਮੱਛੀਆਂ ਛੱਡੀਆਂ ਗਈਆਂ। ਇਸ ਮੌਕੇ ਸਿਹਤ ਕਰਮਚਾਰੀ ਗੁਰਮੇਲ ਸਿੰਘ ਕਲਾਲਾ ਤੇ ਸਿਹਤ ਇੰਸਪੈਕਟਰ ਜਸਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਗੰਬੂਜਾ ਮੱਛੀ ਵੀ ਪਾਣੀ ’ਚ ਪੈਦਾ ਹੋਣ ਵਾਲੇ ਮੱਛਰ ਨੂੰ ਖ਼ਤਮ ਕਰਦੀ ਹੈ। ਗੰਬੂਜਾ ਮੱਛੀ ਡੇਂਗੂ ਵਾਲੇ ਮੱਛਰ ਦੇ ਲਾਰਵੇ ਨੂੰ ਵੀ ਖ਼ਤਮ ਕਰ ਦਿੰਦੀ ਹੈ। ਉਨ੍ਹਾਂ ਇਸ ਮੌਕੇ ਗ੍ਰਾਮ ਪੰਚਾਇਤ ਤੇ ਆਮ ਲੋਕਾਂ ਨੂੰ ਡੇਂਗੂ ਤੇ ਮਲੇਰੀਆਂ ਦੇ ਫੈਲਾਅ ਤੇ ਇਸ ਦੀ ਰੋਕਥਾਮ ਲਈ ਜਾਣਕਾਰੀ ਦਿੱਤੀ। ਇਸ ਮੌਕੇ ਏਐੱਨਐੱਮ ਰਮਨਦੀਪ ਸ਼ਰਮਾ, ਸੀਐੱਚਓ ਮਨਦੀਪ ਕੌਰ, ਦਾਰਾ ਸਿੰਘ ਫ਼ੌਜੀ, ਪਰਗਟ ਸਿੰਘ ਹੁੰਦਲ, ਸਾਹਿਬ ਸਿੰਘ ਪੱਪੂ, ਅਮਰਜੀਤ ਸਿੰਘ ਤੇ ਪੱਪੂ ਸਾਹੀ ਆਦਿ ਹਾਜ਼ਰ ਸਨ।