ਆਗੂਆਂ ਨੇ ਮਜ਼ਦੂਰਾਂ ਨੂੰ ਸਮੇਂ ਸਿਰ ਮਜ਼ਦੂਰੀ ਦੇਣ ਦੀ ਮੰਗ ਉਠਾਈ
ਆਗੂਆਂ ਨੇ ਮਜ਼ਦੂਰਾਂ ਨੂੰ ਸਮੇਂ ਸਿਰ ਮਜ਼ਦੂਰੀ ਦੇਣ ਦੀ ਮੰਗ ਉਠਾਈ
Publish Date: Wed, 20 May 2026 04:34 PM (IST)
Updated Date: Wed, 20 May 2026 04:37 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਾਲ 2026 ’ਚ ਸਮੇਂ-ਸਮੇਂ ਸਿਰ ਜੋ ਸਰਕਾਰ ਵਾਧਾ ਕਰਦੀ ਹੈ, 30 ਮਾਰਚ ਨੂੰ ਮਜ਼ਦੂਰਾਂ ਦੀ ਮਜ਼ਦੂਰੀ ਤੈਅ ਹੋਣਾ ਲਾਉਜਮੀ ਹੈ। ਪਰ ਹੁਣ ਸਰਕਾਰ ਰੇਟ ਲਿਸਟ ’ਚ ਵਾਧਾ ਨੀਯਤ ਮਿਤੀ ਤੋਂ ਬਾਅਦ ਐਲਾਨਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਅਜੈਬ ਸਿੰਘ ਲਾਲ ਝੰਡਾ ਭੱਠਾ ਵਰਕਰ ਯੂਨੀਅਨ, ਬਰਨਾਲਾ, ਪ੍ਰੀਤਮ ਸਿੰਘ ਸਹਿਜੜਾ, ਮਾਨ ਸਿੰਘ ਗੁਰਮ, ਕਾਲਾ ਸਿੰਘ ਕਰਮਗੜ੍ਹ ਨੀ ਸਾਂਝੇ ਤੌਰ ਤੇ ਗੱਲਬਾਤ ਕਰਦਿਆਂ ਕਿਹਾ ਕਿ ਮਜ਼ਦੂਰ ਆਪਣੇ ਵਿਦੇਸ਼/ਸੂਬੇ ’ਚ ਵਾਪਿਸ ਕੰਮ ਤੋਂ ਚਲੇ ਜਾਂਦੇ ਹਨ ਅਤੇ ਉਸ ਤੋਂ ਬਾਅਦ ਰੇਟ ਲਿਸਟ ਤੈਅ ਕਰਦੀ ਹੈ। ਇਸ ਤੋਂ ਪਹਿਲਾ ਵਾਲੀਆਂ ਵੀ ਸਰਕਾਰਾਂ ਆਈਆ ਸਨ। ਪਰ ਉਹ 30 ਮਾਰਚ ਤੱਕ ਮਜ਼ਦੂਰਾਂ ਦੀ ਮਜ਼ਦੂਰੀ ਤੈਅ ਕਰ ਦਿੰਦੀਆਂ ਸਨ। ਹਰੇਕ ਮਜ਼ਦੂਰ ਦਾ ਇਸ ਸਰਕਾਰ ਨੇ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਸੀ ਉਦੋਂ ਲਾਭਪਾਤਰੀ ਬੋਰਡ ਨੇ ਮਜ਼ਦੂਰਾਂ ਦੇ ਬੱਚਿਆਂ ਨੂੰ ਸਾਈਕਲ ਵੰਡੇ ਸੀ। ਉਸ ਸਮੇਂ ਵਜ਼ੀਫਾ ਆਉਂਦਾ ਸੀ। ਪਰ ਹੁਣ ਲੇਬਰ ਬੋਰਡ ਵੱਲੋਂ ਫਾਰਮ ਨੰ 27 ਲਾ ਕੇ ਬਿਨਾ ਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ। ਵਿਧਵਾ ਔਰਤਾ ਦੇ ਸਾਲ 2020-21 ਦੀ ਰਕਮ ਪਾਸ ਹੋਈ ਹੈ, ਉਹ ਵੀ ਹਾਲੇ ਤੱਕ ਰਕਮ ਔਰਤਾਂ ਦੇ ਖਾਤਿਆਂ ’ਚ ਨਹੀਂ ਪਈ ਹੈ ਅਤੇ ਨਾ ਹੀ ਕੋਈ ਹੋਰ ਨਵਾਂ ਕੇਸ ਪਾਸ ਕੀਤਾ ਹੈ।