ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਸਮਾਗਮ ਕਰਵਾਇਆ
ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਮਾਗਮ ਕਰਵਾਇਆ
Publish Date: Tue, 05 May 2026 04:21 PM (IST)
Updated Date: Wed, 06 May 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਇਕਾਈ ਬਰਨਾਲਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਪ੍ਰਗਤੀਸ਼ੀਲ ਅੰਦੋਲਨ : ਪ੍ਰਾਪਤੀਆਂ, ਦਸ਼ਾ ਅਤੇ ਦਿਸ਼ਾ ਮਜ਼ਮੂਨ ਤੇ ਆਧਾਰਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਮੁੱਖ ਬੁਲਾਰੇ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਪ੍ਰਗਤੀਸ਼ੀਲ ਅੰਦੋਲਨ ਸੰਸਾਰ ਵਿਆਪੀ ਅੰਦੋਲਨ ਹੈ ਜਿਹੜਾ ਅੱਜ ਵੀ ਕਿਸੇ ਨਾ ਕਿਸੇ ਰੂਪ ਜਾਰੀ ਹੈ। ਦੁਨੀਆਂ ’ਚ ਜਦੋਂ ਵੀ ਕੋਈ ਤਾਨਾਸ਼ਾਹ ਮਨੁੱਖਤਾ ਲਈ ਖਤਰਾ ਬਣਦਾ ਹੈ ਤਾਂ ਸਾਹਿਤ ਅਤੇ ਕਲਾ ਨਾਲ ਜੁੜੇ ਲੋਕ ਇਸ ਦਾ ਡਟਵਾਂ ਵਿਰੋਧ ਕਰਦੇ ਹਨ। ਮੁੱਖ ਮਹਿਮਾਨ ਪ੍ਰੋ. ਸੁਰਜੀਤ ਜੱਜ ਨੇ ਕਿਹਾ ਕਿ ਲੇਖਕਾਂ ਨੂੰ ਸੰਸਾਰ ਪੱਧਰ ਤੇ ਵਾਪਰਨ ਵਾਲੇ ਵਰਤਾਰਿਆਂ ਪਿੱਛੇ ਦੀ ਰਾਜਨੀਤੀ ਨੂੰ ਸਮਝ ਕੇ ਹੀ ਸਾਹਿਤ ਸਿਰਜਣਾ ਕਰਨੀ ਚਾਹੀਦੀ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਬਰਨਾਲਾ ਇਕਾਈ ਇਸ ਗੱਲੋਂ ਵਧਾਈ ਦੀ ਹੱਕਦਾਰ ਹੈ ਕਿ ਉਸ ਨੇ ਸੰਸਾਰ ਪੱਧਰ ਦੇ ਮਸਲੇ ਤੇ ਚਰਚਾ ਕਰਵਾਈ ਹੈ। ਵਿਚਾਰ ਵਟਾਂਦਰੇ ’ਚ ਡਾ. ਭੁਪਿੰਦਰ ਸਿੰਘ ਬੇਦੀ, ਪ੍ਰਿੰ. ਦਰਸ਼ਨ ਚੀਮਾ, ਜਗਤਾਰ ਜਜ਼ੀਰਾ ਅਤੇ ਹਰਚਰਨ ਸਿੰਘ ਚਹਿਲ ਨੇ ਵੀ ਭਾਗ ਲਿਆ। ਇਸ ਮੌਕੇ ਸਮਾਂਤਰ ਨਜ਼ਰੀਆ ਪਰਚੇ ਦਾ ਅਪ੍ਰੈਲ-ਜੂਨ ਅੰਕ ਅਤੇ ਭੋਲਾ ਸਿੰਘ ਸੰਘੇੜਾ ਦੀ ਸ਼ਬਦ ਚਿੱਤਰਾਂ ਦੀ ਪੁਸਤਕ ਜੰਗਲੀ ਗੁਲਾਬ ਦੇ ਦੂਜੇ ਸੰਸਕਰਣ ਨੂੰ ਲੋਕ ਅਰਪਣ ਕਰਨ ਦੀ ਰਸਮ ’ਚ ਪ੍ਰਧਾਨਗੀ ਮੰਡਲ ਦਾ ਸਾਥ ਯਾਦਵਿੰਦਰ ਸਿੰਘ ਤਪਾ, ਖ਼ੁਸ਼ਵਿੰਦਰ ਸੂਰੀਆ, ਇਕਬਾਲ ਕੌਰ ਉਦਾਸੀ, ਮੇਜਰ ਸਿੰਘ ਗਿੱਲ ਅਤੇ ਰਾਮ ਸਰੂਪ ਸ਼ਰਮਾ ਨੇ ਦਿੱਤਾ। ਸਮਾਗਮ ਦੇ ਆਰੰਭ ’ਚ ਜਿੱਥੇ ਡਾ. ਰਾਮ ਪਾਲ ਸ਼ਾਹਪੁਰੀ ਨੇ ਜੀ ਆਇਆਂ ਕਿਹਾ ਉੱਥੇ ਡਾ. ਹਰਿਭਗਵਾਨ ਬਰਨਾਲਾ ਨੇ ਇਕਾਈ ਦੀਆਂ ਪ੍ਰਾਪਤੀਆਂ ਦਾ ਸੰਖੇਪ ’ਚ ਜ਼ਿਕਰ ਕੀਤਾ। ਇਸ ਮੌਕੇ ਹੋਏ ਕਵੀ ਦਰਬਾਰ ’ਚ ਡਾ. ਸੁਰਿੰਦਰ ਸਿੰਘ ਭੱਠਲ, ਸੰਧੂ ਗਗਨ, ਲਛਮਣ ਦਾਸ ਮੁਸਾਫਿਰ, ਤੇਜਿੰਦਰ ਚੰਡਿਹੋਕ, ਰਜਿੰਦਰ ਸ਼ੌਕੀ, ਜੱਗੀ ਭੋਤਨਾ, ਅਰਮਾਨ ਭੋਤਨਾ, ਰਾਮ ਸਿੰਘ ਹਠੂਰ, ਨਰਿੰਦਰਪਾਲ ਸਿੰਗਲਾ ਅਤੇ ਜਸਵਿੰਦਰ ਕੌਰ ਘਨੌਰੀ ਆਦਿ ਨੇ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ। ਸਮਾਗਮ ’ਚ ਵਿਨੋਦ ਅਨੀਕੇਤ, ਦੇਵ ਖੁੱਡੀ ਕਲਾਂ, ਮਨਦੀਪ ਕੌਰ ਭਦੌੜ, ਪ੍ਰੋ. ਚਤਿੰਦਰ ਸਿੰਘ ਰੁਪਾਲ, ਹਰਦੀਪ ਟੱਲੇਵਾਲ, ਕਮਲਜੀਤ ਕੌਰ ਅਤੇ ਸਰਵਣ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ।