- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਸਨਪ੍ਰੀਤ ਭਾਰਦਵਾਜ ਲੜਣਗੇ ਵਾਰਡ ਨੰਬਰ 44 ਤੋਂ ਚੋਣ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪੰਜਾਬ ਸਰਕਾਰ ’ਚ ਰਹੇ ਕੈਬਨਿਟ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੇ ਨਿੱਜੀ ਸਲਾਹਕਾਰ ਹਸਨਪ੍ਰੀਤ ਭਾਰਦਵਾਜ ਬਰਨਾਲਾ ਨਗਰ ਨਿਗਮ ਦੇ ਵਾਰਡ ਨੰਬਰ 44 ਤੋਂ ਆਮ ਆਦਮੀ ਪਾਰਟੀ ਦੀ ਚੋਣ ਨਿਸ਼ਾਨ ’ਤੇ ਚੋਣ ਲੜਨਗੇ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਉਮੀਦਵਾਰ ਹਸਨਪ੍ਰੀਤ ਭਾਰਦਵਾਜ ਨੇ ਦੱਸਿਆ ਕਿ ਉਹ ਸੁੱਕਰਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ’ਚ ਦਾਖਲ ਕਰਨਗੇ। ਗੌਰ ਹੋਵੇ ਕਿ ਨਗਰ ਕੌਂਸਲ ਤੋਂ ਨਗਰ ਨਿਗਮ ਬਣੇ ਬਰਨਾਲਾ ’ਚ ਹੁਣ ਵਾਰਡ ਨੰਬਰ 44 ਦੇ 1676 ਵੋਟਰਾਂ ਤੋਂ ਬਹੁਮੱਤ ਲੈਣ ਲਈ ਹਸਨਪ੍ਰੀਤ ਭਾਰਦਵਾਜ ਹਰ ਦਰ ਘਰ ਵੋਟਰਾਂ ਨਾਲ ਸਿੱਧਾ ਰਾਬਤਾ ਕਰ ਰਹੇ ਹਨ। ਪੰਜਾਬ ’ਚ ਸੱਤਾਧਿਰ ਪਾਰਟੀ ਦੇ ਨੁਮਾਇੰਦੇ ਵਜੋਂ ਉਨ੍ਹਾਂ ਵਾਰਡ ਨੰਬਰ 44 ਹੀ ਨਹੀਂ ਬਲਕਿ ਪੂਰੇ ਬਰਨਾਲਾ ਸਹਿਰ ਸਣੇ ਹਲਕਾ ਬਰਨਾਲਾ ਦੇ ਲੋਕਾਂ ਨਾਲ ਪਰਿਵਾਰਕ ਸਾਂਝ ਬਣਾ ਕੇ ਰੱਖੀ ਹੋਈ ਹੈ। ਜਿੱਥੇ ਉਹ ਮੀਤ ਹੇਅਰ ਦੇ ਨੇੜਲੇ ਸਾਥੀਆਂ ’ਚੋਂ ਇੱਕ ਹਨ ਉੱਥੇ ਹੀ ਪੜ੍ਹੇ ਲਿਖੇ ਸੁਲਝੇ ਹੋਏ ਠਰੰਮੇ ਤੇ ਹਲੀਮੀ ਨਾਲ ਹਰ ਸਿਆਸੀ ਗੱਲ ਤਰਕ ਨਾਲ ਕਰਦੇ ਹਨ। ਜਿਸ ਕਰਕੇ ਉਨ੍ਹਾਂ ਦਾ ਇੱਕ ਚੰਗਾ ਪ੍ਰਭਾਵ ਤੇ ਲੋਕਾਂ ਨਾਲ ਨੇੜਤਾ ਦੀ ਸਾਂਝ ਬਣੀ ਹੋਈ ਹੈ। ਜਿੱਥੇ ਇਸ ਨੌਜਵਾਨ ਨੇਤਾ ਤੋਂ ਲੋਕਾਂ ਨੂੰ ਭਾਰੀ ਉਮੀਦਾਂ ਹਨ, ਉੱਥੇ ਹੀ ਉਹ ਖੁਦ ਵੀ ਕੀਤੇ ਵਾਅਦਿਆਂ ਨੂੰ ਪੂਰ ਚਾੜਨ ਲਈ ਹਮੇਸ਼ਾ ਯਤਨਸੀਲ ਰਹਿੰਦਾ ਹੈ। ਉਨ੍ਹਾਂ ਦੀ ਚੋਣ ਮਹਿੰਮ ਨੂੰ ਅੱਗੇ ਤੋਰਦਿਆਂ ਸਾਬਕਾ ਕੌਂਸਲਰ ਦੀਪਮਾਲਾ, ਠੇਕੇਦਾਰ ਵਿਨੈ, ਠੇਕੇਦਾਰ ਵਿੱਕੀ, ਠੇਕੇਦਾਰ ਬਿੰਦਰ ਸੰਧੂ, ਗੁਰਨੈਬ ਸੰਧੂ, ਪ੍ਰਧਾਨ ਗੁਲਸ਼ਨ ਕੁਮਾਰ ਆਦਿ ਵਾਰਡ ਦੇ ਆਪ ਆਗੂ ਤੇ ਵਰਕਰ ਇੱਕਜੁੱਟ ਹੋ ਕੇ ਹਸਨਪ੍ਰੀਤ ਭਾਰਦਵਾਜ ਦੀ ਚੋਣ ਨੂੰ ਹੁਲਾਰਾ ਦੇਣਗੇ।