ਸੱਤ ਸਮੁੰਦਰੋਂ ਪਾਰ ਕਬੱਡੀ ਨੂੰ ਉਤਸ਼ਾਹਿਤ ਕਰ ਰਿਹੈ ਹਰਪ੍ਰੀਤ ਗਿੱਲ
ਹਰਪ੍ਰੀਤ ਸਿੰਘ ਗਿੱਲ ਨੇ ਸੱਤ ਸਮੰੁਦਰੋਂ ਪਾਰ ਜਾ ਕੇ ਨਿਊਜ਼ੀਲੈਂਡ ਦੀ ਧਰਤੀ ਉੱਪਰ ਮਾਂ- ਖੇਡ ਕਬੱਡੀ ਨੂੰ ਸਥਾਪਿਤ ਕਰਨ ਲਈ ਮਾਲਵਾ ਯੂਥ ਸਪੋਰਟਸ ਕਲੱਬ ਦੀ ਸਥਾਪਨਾ ਕੀਤੀ। ਇਸ ਦੇ ਨਾਲ-ਨਾਲ ਉਹ ਪਿੰਡ 'ਚ ਕਬੱਡੀ ਟੂਰਨਾਮੈਂਟ ਕਰਵਾਉਣ ਤੇ ਉਭਰਦੇ ਕਬੱਡੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ 'ਚ ਵੀ ਹਰ ਸਾਲ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ
Publish Date: Wed, 27 Feb 2019 04:25 PM (IST)
Updated Date: Wed, 27 Feb 2019 04:25 PM (IST)

p> ਜਸਵੀਰ ਸਿੰਘ ਵਜੀਦਕੇ, ਮਹਿਲ ਕਲਾਂ : ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਪਿੰਡ ਰਾਏਸਰ ਦੇ ਅਹੁਦੇਦਾਰਾਂ, ਇਲਾਕੇ ਦੇ ਕਬੱਡੀ ਖਿਡਾਰੀਆਂ ਤੇ ਮੋਹਤਬਰਾਂ ਵੱਲੋਂ ਪਿੰਡ ਰਾਏਸਰ ਦੇ ਜੰਮਪਲ ਤੇ ਮਾਲਵਾ ਯੂਥ ਸਪੋਰਟਸ ਕਲੱਬ ਆਕਲੈਂਡ(ਨਿਊਜ਼ੀਲੈਂਡ) ਦੇ ਪ੍ਧਾਨ ਹਰਪ੍ਰੀਤ ਸਿੰਘ ਗਿੱਲ (ਹੈਪੀ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਰਾਜਾ ਰਾਏਸਰੀਆ, ਲਖਵਿੰਦਰ ਸਿੰਘ ਗਰੇਵਾਲ, ਰਣਜੀਤ ਸਿੰਘ ਸਿੱਧੂ ਤੇ ਗੁਰਦੀਪ ਸਿੰਘ ਗਿੱਲ ਨੇ ਕਿਹਾ ਕਿ ਹਰਪ੍ਰੀਤ ਸਿੰਘ ਗਿੱਲ ਨੇ ਸੱਤ ਸਮੰੁਦਰੋਂ ਪਾਰ ਜਾ ਕੇ ਨਿਊਜ਼ੀਲੈਂਡ ਦੀ ਧਰਤੀ ਉੱਪਰ ਮਾਂ- ਖੇਡ ਕਬੱਡੀ ਨੂੰ ਸਥਾਪਿਤ ਕਰਨ ਲਈ ਮਾਲਵਾ ਯੂਥ ਸਪੋਰਟਸ ਕਲੱਬ ਦੀ ਸਥਾਪਨਾ ਕੀਤੀ। ਇਸ ਦੇ ਨਾਲ-ਨਾਲ ਉਹ ਪਿੰਡ 'ਚ ਕਬੱਡੀ ਟੂਰਨਾਮੈਂਟ ਕਰਵਾਉਣ ਤੇ ਉਭਰਦੇ ਕਬੱਡੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ 'ਚ ਵੀ ਹਰ ਸਾਲ ਆਪਣਾ ਯੋਗਦਾਨ ਪਾਉਂਦੇ ਆ ਰਹੇ ਹਨ, ਜਿਸ 'ਤੇ ਪਿੰਡ ਵਾਸੀਆਂ ਤੇ ਹਰ ਕਬੱਡੀ ਪ੍ਰੇਮੀ ਨੂੰ ਵੱਡਾ ਮਾਣ ਹੈ। ਇਸ ਮੌਕੇ ਹਰਪ੍ਰੀਤ ਸਿੰਘ ਹੈਪੀ ਨੇ ਇਸ ਮਾਣ- ਸਨਮਾਨ ਲਈ ਪਿੰਡ ਵਾਸੀਆਂ, ਖੇਡ ਪ੍ਰੇਮੀਆ 'ਤੇ ਕਬੱਡੀ ਖਿਡਾਰੀਆਂ ਦਾ ਧੰਨਵਾਦ ਕਰਦਿਆ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ ਵੱਲੋਂ ਮਾਂ -ਖੇਡ ਕਬੱਡੀ ਨੂੰ ਹੋਰ ਵੀ ਪ੍ਫੁੱਲਤ ਕਰਨ ਲਈ ਸਹਿਯੋਗ ਕਰਦੇ ਰਹਿਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਗਿੱਲ ਸਰਪੰਚ ਰਾਏਸਰ ਪੰਜਾਬ,ਗੁਰਨਾਮ ਸਿੰਘ ਅਖਤਰ,ਵੈਟਰਨਰੀ ਇੰਸਪੈਕਟਰ ਡਾ: ਸੰਦੀਪ ਸਿੰਘ ਸਰਾਂ,ਬਲਵੀਰ ਸਿੰਘ ਗਰੇਵਾਲ, ਰਵਿੰਦਰ ਸੇਖਂੋ, ਕਬੱਡੀ ਖਿਡਾਰੀ ਕਾਲੂ ਭੋਤਨਾ ਤੇ ਰਵਿੰਦਰ ਸ਼ਰਮਾ ਹਾਜ਼ਰ ਸਨ।