ਹੰਡਿਆਇਆ ਸਕੂਲ ਵਿਦਿਆਰਥੀਆਂ ਨੂੰ ਡਿਕਸ਼ਨਰੀਆਂ ਵੰਡੀਆਂ
ਹੰਡਿਆਇਆ ਸਕੂਲ ਵਿਦਿਆਰਥੀਆਂ ਨੂੰ ਡਿਕਸ਼ਨਰੀਆਂ ਵੰਡੀਆਂ
Publish Date: Sun, 03 May 2026 04:04 PM (IST)
Updated Date: Mon, 04 May 2026 04:03 AM (IST)

ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ : ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਛੇਵੀਂ ਤੋਂ ਲੈ ਕੇ ਅੱਠਵੀਂ ਜਮਾਤ ਤਕ ਦੇ ਮੋਨੀਟਰਾਂ ਨੂੰ ਡਿਕਸ਼ਨਰੀਆਂ ਵੰਡੀਆਂ ਗਈਆਂ। ਇਸ ਸਬੰਧੀ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੈਸ ਕਲੱਬ ਹੰਡਿਆਇਆ ਦੇ ਚੇਅਰਮੈਨ ਗੁਰਜੀਤ ਸਿੰਘ ਖੁੱਡੀ ਵਲੋਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਮੋਨੀਟਰਾਂ ਨੂੰ ਡਿਕਸ਼ਨਰੀਆਂ ਤੇ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਦੇ ਔਖੇ ਸ਼ਬਦ ਡਿਕਸ਼ਨਰੀ ਨੂੰ ਦੇਖ ਕੇ ਮੋਨੀਟਰ ਵਿਦਿਆਰਥੀਆਂ ਨੂੰ ਦੱਸਣਗੇ। ਇਸ ਕਾਰਜ ਦੀ ਉਨ੍ਹਾਂ ਸ਼ਲਾਘਾ ਕੀਤੀ। ਇਸ ਮੌਕੇ ਲੈਕ: ਗੁਰਲਾਲ ਸਿੰਘ ਬੋਪਾਰਾਏ, ਬੰਧਨਤੋੜ ਸਿੰਘ, ਰਾਕੇਸ਼ ਜੇਠੀ, ਰਾਕੇਸ਼ ਕੁਮਾਰ, ਹਰਬੰਸ ਸਿੰਘ, ਮਾ: ਪ੍ਰਿਤਪਾਲ ਸਿੰਘ, ਅਮਨਦੀਪ ਕੌਰ ਸੋਹੀ, ਪ੍ਰਵੀਨ ਕੁਮਾਰੀ, ਪੂਨਮ ਸ਼ਰਮਾ ਸਮੇਤ ਵਿਦਿਆਰਥੀ ਹਾਜ਼ਰ ਸਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਖ਼ੁਰਦ ਵਿਖੇ ਇੰਚਾਰਜ ਪ੍ਰਿੰਸੀਪਲ ਜੀਵਨ ਕੁਮਾਰ ਗੋਇਲ ਦੀ ਅਗਵਾਈ ਵਿਚ ਮੋਨੀਟਰਾਂ ਨੂੰ ਡਿਕਸ਼ਨਰੀਆਂ ਵੰਡੀਆਂ ਗਈਆਂ। ਇਸ ਮੌਕੇ ਦਿਨੇਸ ਕੁਮਾਰ, ਰਾਜਵਿੰਦਰ ਕੌਰ, ਹਰਜੀਤ ਕੌਰ ਤੇ ਜਗਵਿੰਦਰਪਾਲ ਸਿੰਘ ਸ਼ਾਮਲ ਸਨ l ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਵਿਖੇ ਛੇਵੀਂ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਮੋਨੀਟਰਾਂ ਨੂੰ ਡਿਕਸ਼ਨਰੀਆਂ ਵੰਡੀਆਂ ਗਈਆਂ। ਇਸ ਸਬੰਧੀ ਮੁੱਖ ਅਧਿਆਪਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੈਸ ਕਲੱਬ ਹੰਡਿਆਇਆ ਦੇ ਚੇਅਰਮੈਨ ਗੁਰਜੀਤ ਸਿੰਘ ਖੁੱਡੀ ਵਲੋਂ ਛੇਵੀਂ ਤੋਂ ਅੱਠਵੀਂ ਜਮਾਤ ਦੇ ਮੋਨੀਟਰਾਂ ਨੂੰ ਡਿਕਸ਼ਨਰੀਆਂ ਤੇ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਭਾਸ਼ਾ ਦੇ ਔਖੇ ਸ਼ਬਦ ਡਿਕਸ਼ਨਰੀ ਨੂੰ ਦੇਖ ਕੇ ਮੋਨੀਟਰ ਵਿਦਿਆਰਥੀਆਂ ਨੂੰ ਦੱਸਣਗੇ। ਇਸ ਕਾਰਜ ਦੀ ਉਨ੍ਹਾਂ ਸ਼ਲਾਘਾ ਕੀਤੀ। ਇਸ ਮੌਕੇ ਲੈਕ: ਗੁਰਲਾਲ ਸਿੰਘ ਬੋਪਾਰਾਏ, ਬੰਧਨਤੋੜ ਸਿੰਘ, ਰਾਕੇਸ਼ ਜੇਠੀ,ਰਾਕੇਸ਼ ਕੁਮਾਰ, ਹਰਬੰਸ ਸਿੰਘ, ਮਾ: ਪ੍ਰਿਤਪਾਲ ਸਿੰਘ, ਅਮਨਦੀਪ ਕੌਰ ਸੋਹੀ, ਪ੍ਰਵੀਨ ਕੁਮਾਰੀ, ਪੂਨਮ ਸ਼ਰਮਾ ਸਮੇਤ ਵਿਦਿਆਰਥੀ ਹਾਜ਼ਰ ਸਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਖ਼ੁਰਦ ਵਿਖੇ ਇੰਚਾਰਜ ਪ੍ਰਿੰਸੀਪਲ ਜੀਵਨ ਕੁਮਾਰ ਗੋਇਲ ਦੀ ਅਗਵਾਈ ਵਿਚ ਮੋਨੀਟਰਾਂ ਨੂੰ ਡਿਕਸ਼ਨਰੀਆਂ ਵੰਡੀਆਂ ਗਈਆਂ। ਇਸ ਮੌਕੇ ’ਤੇ ਦਿਨੇਸ਼ ਕੁਮਾਰ, ਰਾਜਵਿੰਦਰ ਕੋਰ, ਹਰਜੀਤ ਕੋਰ, ਜਗਵਿੰਦਰਪਾਲ ਸਿੰਘ ਸ਼ਾਮਲ ਸਨ l