ਬਿਜਲੀ ਦੇ ਕੱਟਾਂ ਕਾਰਨ ਹੰਡਿਆਇਆ ਵਾਸੀ ਪਰੇਸ਼ਾਨ
ਬਿਜਲੀ ਦੇ ਕੱਟਾਂ ਕਾਰਨ ਹੰਡਿਆਇਆ ਵਾਸੀ ਪ੍ਰੇਸ਼ਾਨ
Publish Date: Sun, 26 Apr 2026 06:23 PM (IST)
Updated Date: Mon, 27 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਹੰਡਿਆਇਆ : ਪੰਜਾਬ ’ਚ ਗਰਮੀ ਵੱਧਣ ਕਰ ਕੇ ਤਾਪਮਾਨ ਸਿਖ਼ਰਾਂ ਨਾਲ ਛੋਹ ਰਿਹਾ ਹੈ। ਜਿਸ ਕਰ ਕੇ ਪਾਵਰਕਾਮ ਵਲੋਂ ਸ਼ਹਿਰੀ ਫੀਡਰਾਂ ਉੱਪਰ ਵੀ ਪਾਵਰ ਕੱਟ ਲਾ ਕੇ ਡੰਗ ਸਾਰਿਆ ਜਾ ਰਿਹਾ ਹੈ। ਹੰਡਿਆਇਆ ਗਰਿੱਡ ਤੋਂ ਚੱਲਦੇ 1 ਫੀਡਰ ਹੰਡਿਆਇਆ ਸ਼ਹਿਰੀ, ਬਠਿੰਡਾ ਸ਼ਹਿਰੀ, ਮਾਨਸਾ ਰੋਡ ਸ਼ਹਿਰੀ, ਬੀਐੱਮਸੀ ਹਸਪਤਾਲ ਬਰਨਾਲਾ, ਡੀ-ਮਾਰਟ ਬਰਨਾਲਾ ਰੋਡ ਉੱਪਰ ਬੀਤੀ ਰਾਤ 1:35 ਤੋਂ ਲੈ ਕੇ ਸਵੇਰੇ 7:00 ਵਜੇ ਤੱਕ ਪਾਵਰ ਕੱਟ ਲੱਗਣ ਕਾਰਨ ਲੋਕਾਂ ਨੂੰ ਗਰਮੀ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸ਼ਨਿੱਚਰਵਾਰ ਨੂੰ ਦਿਨ ਵੇਲੇ ਵੀ ਖੁੱਡੀ ਖ਼ੁਰਦ ਬਠਿੰਡਾ ਰੋਡ ਉੱਪਰ 9:50 ਤੋਂ ਲੈ ਕੇ 12:30 ਵਜੇ ਤੱਕ ਫਲਟ ਪੈਣ ਕਾਰਨ ਬਿਜਲੀ ਸਪਲਾਈ ਬੰਦ ਰਹੀ।