ਚੰਡਿਹੋਕ ਪਰਿਵਾਰ ਵੱਲੋਂ ਚੌਥਾ ਯਾਦਗਾਰੀ ਸਨਮਾਨ ਸਮਾਗਮ 19 ਨੂੰ
ਚੰਡਿਹੋਕ ਪਰਿਵਾਰ ਵੱਲੋਂ ਚੌਥਾ ਯਾਦਗਾਰੀ ਸਨਮਾਨ ਸਮਾਗਮ 19 ਅਪ੍ਰੈਲ ਨੂੰ
Publish Date: Wed, 15 Apr 2026 05:18 PM (IST)
Updated Date: Wed, 15 Apr 2026 05:21 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਲੇਖਕ ਪਾਠਕ ਸਾਹਿਤ ਸਭਾ ਬਰਨਾਲਾ ਦੇ ਬਾਨੀ/ ਪ੍ਰਧਾਨ ਤੇਜਿੰਦਰ ਚੰਡਿਹੋਕ ਅਤੇ ਪਰਿਵਾਰ ਵੱਲੋਂ ਮਨਜੀਤ ਕੌਰ ਅਤੇ ਤ੍ਰਿਲੋਚਨ ਸਿੰਘ ਚੰਡਿਹੋਕ ਯਾਦਗਾਰੀ ਚੌਥਾ ਸਨਮਾਨ 2026 ਸਰੂਪ ਚੰਦ ਹਰੀਗੜ੍ਹ ਨੂੰ 19 ਅਪ੍ਰੈਲ 2026 ਐਤਵਾਰ ਬਾਅਦ ਦੁਪਹਿਰ 2.30 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਬਰਨਾਲਾ ਵਿਖੇ ਭੇਟ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰੈੱਸ ਸਕੱਤਰ ਮਨਦੀਪ ਕੁਮਾਰ ਨੇ ਪ੍ਰੈੱਸ ਨੂੰ ਦੱਸਿਆ ਕਿ ਲੇਖਕ ਪਾਠਕ ਸਾਹਿਤ ਸਭਾ ਬਰਨਾਲਾ ਦੇ ਇਸ ਸਮਾਗਮ ਦੀ ਪ੍ਰਧਾਨਗੀ ਰਾਮ ਸਰੂਪ ਸ਼ਰਮਾ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਸਭਾ ਰਜਿ ਬਰਨਾਲਾ ਕਰਨਗੇ। ਡਾ. ਰਾਹੁਲ ਰੁਪਾਲ ਅਤੇ ਬੀਬਾ ਰਜਨੀਸ਼ ਕੌਰ ਬਬਲੀ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਨਮਾਨ ਤੋਂ ਪਹਿਲਾਂ ਲੇਖਕ ਚਰਨੀ ਬੇਦਿਲ, ਕੁਲਵੀਰ ਕੌਰ ਜੋਤੀ ਅਤੇ ਪੁਨੀਤ ਗੁਪਤਾ ਨੂੰ ਸਨਮਾਨ ਦਿੱਤਾ ਜਾ ਚੁੱਕਾ ਹੈ।