ਕੋਰੀਓਗ੍ਰਾਫੀ ਮੁਕਾਬਲੇ 'ਚ ਮਾਰੀ ਬਾਜ਼ੀ
ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲੌਂਗੋਵਾਲ ਵਿਖੇ ਕੋਰਿਓਗਰਾਫੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬਲਾਕ ਚੀਮਾਂ ਦੇ ਵੱਖ ਵੱਖ ਸਕੂਲਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਵੱਲੋਂ 'ਮੈ ਧਰਤੀ ਪੰਜਾਬ ਦੀ' ਕੋਰੀਓਗਰਾਫੀ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਸੀਰਤ ਕੌਰ ਤੇ ਸਾਥੀਆਂ ਵੱਲੋਂ ਪੇਸ਼ ਇਸ ਕੋਰੀਓਗਰਾਫੀ ਨੇ ਸਾਰੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ
Publish Date: Sat, 28 May 2022 04:24 PM (IST)
Updated Date: Sat, 28 May 2022 04:24 PM (IST)
ਗੁਰਵਿੰਦਰ ਸਿੰਘ ਚਹਿਲ, ਚੀਮਾ ਮੰਡੀ : ਆਜ਼ਾਦੀ ਦੀ 75ਵੀਂ ਵਰ੍ਹੇਗੰਢ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਲੌਂਗੋਵਾਲ ਵਿਖੇ ਕੋਰਿਓਗਰਾਫੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬਲਾਕ ਚੀਮਾਂ ਦੇ ਵੱਖ ਵੱਖ ਸਕੂਲਾਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੇ ਵਿਦਿਆਰਥੀਆਂ ਵੱਲੋਂ 'ਮੈ ਧਰਤੀ ਪੰਜਾਬ ਦੀ' ਕੋਰੀਓਗਰਾਫੀ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਸੀਰਤ ਕੌਰ ਤੇ ਸਾਥੀਆਂ ਵੱਲੋਂ ਪੇਸ਼ ਇਸ ਕੋਰੀਓਗਰਾਫੀ ਨੇ ਸਾਰੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਸ਼ਾਨਦਾਰ ਪੇਸ਼ਕਾਰੀ ਬਦਲੇ ਟੀਮ ਨੂੰ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਰਾਪਤ ਹੋਇਆ। ਟੀਮ ਨੂੰ ਮੈਡਮ ਰਵਜੀਤ ਕੌਰ, ਗੁਰਜੰਟ ਸਿੰਘ, ਯਸ਼ਮੀਤ ਸਿੰਘ , ਯਾਦਵਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਵਲੋਂ ਸਨਮਾਨਿਤ ਕੀਤਾ ਗਿਆ। ਸਕੂਲ ਪਹੁੰਚਣ ਤੇ ਸਰਪੰਚ ਕੁਲਦੀਪਕੌਰ , ਗਿਆਨ ਸਿੰਘ ਭੁੱਲਰ, ਬਲਜੀਤ ਬੱਲੀ, ਗੁਰਮੀਤ ਕੁੱਬੇ , ਪਾਲ ਧਨੌਲਾ , ਸਾਹਿਬ ਸਿੰਘ ਅਤੇ ਸਕੂਲ ਸਟਾਫ਼ ਵਲੋਂ ਟੀਮ ਅਤੇ ਟੀਮ ਇੰਚਾਰਜ ਮੈਡਮ ਕਰਮਜੀਤ ਕੌਰ ਦਾ ਸਨਮਾਨ ਕੀਤਾ ਗਿਆ। ਪ੍ਰਰੈਸ ਨਾਲ਼ ਜਾਣਕਾਰੀ ਮੈਡਮ ਰੇਨੂੰ ਅਤੇ ਪਰਦੀਪ ਸਿੰਘ ਹੋਰਾਂ ਵੱਲੋਂ ਸਾਂਝੀ ਕੀਤੀ ਗਈ।