ਸਰਕਾਰੀ ਸਕੂਲ ਦਿਆਲਗੜ੍ਹ 'ਚ ਇਨਾਮ ਵੰਡ ਸਮਾਗਮ ਕਰਵਾਇਆ
ਸਰਕਾਰੀ ਪ੍ਰਰਾਇਮਰੀ ਸਕੂਲ ਦਿਆਲਗੜ੍ਹ ਜੇਜੀਆਂ ਅੰਦਰ ਸਲਾਨਾ ਇਨਾਮਵੰਡ ਸਮਾਰੋਹ ਕਰਵਾਇਆ ਗਿਆ। ਬੱਚਿਆਂ ਨੇ ਆਪਣੀਆਂ ਸੱਭਿਆਚਾਰਕ ਗਤੀਵਿਧੀਆਂ ਨਾਲ ਬਾਹਰੋਂ ਆਏ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਸਮਾਰੋਹ ਵਿੱਚ ਬੱਚਿਆਂ ਨੇ ਗੀਤ, ਕਵਿਤਾਵਾਂ, ਗਰੁੱਪ ਡਾਂਸ, ਗਿੱਧਾ, ਭੰਗੜਾ ਅਤੇ ਨਾਟਕ ਕਰਕੇ ਪੂਰਾ ਰੰਗ ਬੰਨਿਆ। ਸਮਾਰੋਹ ਵਿੱਚ ਸਕੂਲ ਵੱਲੋਂ ਸ਼ੈਸ਼ਨ 2019-20, 2020-21 ਤੇ 2021-22 ਵਿੱਚ ਪੁਜ਼ੀਸ਼ਨਾ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਟਰਾਫ਼ੀਆਂ ਤੇ ਪਿੰਡ ਦੇ ਕਰਨਲ ਵੀਰਇੰਦਰ ਸਿੰਘ ਵੱਲੋਂ ਆਪਣੀ ਮਾਤਾ ਸਵ: ਅਮਰਜੀਤ ਕੌਰ ਦੀ ਯਾਦ ਵਿੱਚ 20,000 ਰੁਪਏ ਦੀ ਨ
Publish Date: Sat, 09 Apr 2022 03:34 PM (IST)
Updated Date: Sat, 09 Apr 2022 03:34 PM (IST)

ਸਰਕਾਰੀ ਪ੍ਰਰਾਇਮਰੀ ਸਕੂਲ ਦਿਆਲਗੜ੍ਹ ਜੇਜੀਆਂ ਅੰਦਰ ਸਲਾਨਾ ਇਨਾਮਵੰਡ ਸਮਾਰੋਹ ਕਰਵਾਇਆ ਗਿਆ। ਬੱਚਿਆਂ ਨੇ ਆਪਣੀਆਂ ਸੱਭਿਆਚਾਰਕ ਗਤੀਵਿਧੀਆਂ ਨਾਲ ਬਾਹਰੋਂ ਆਏ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਸਮਾਰੋਹ ਵਿੱਚ ਬੱਚਿਆਂ ਨੇ ਗੀਤ, ਕਵਿਤਾਵਾਂ, ਗਰੁੱਪ ਡਾਂਸ, ਗਿੱਧਾ, ਭੰਗੜਾ ਅਤੇ ਨਾਟਕ ਕਰਕੇ ਪੂਰਾ ਰੰਗ ਬੰਨਿਆ। ਸਮਾਰੋਹ ਵਿੱਚ ਸਕੂਲ ਵੱਲੋਂ ਸ਼ੈਸ਼ਨ 2019-20, 2020-21 ਤੇ 2021-22 ਵਿੱਚ ਪੁਜ਼ੀਸ਼ਨਾ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਟਰਾਫ਼ੀਆਂ ਤੇ ਪਿੰਡ ਦੇ ਕਰਨਲ ਵੀਰਇੰਦਰ ਸਿੰਘ ਵੱਲੋਂ ਆਪਣੀ ਮਾਤਾ ਸਵ: ਅਮਰਜੀਤ ਕੌਰ ਦੀ ਯਾਦ ਵਿੱਚ 20,000 ਰੁਪਏ ਦੀ ਨਕਦ ਰਾਸ਼ੀ ਪੁਜ਼ੀਸ਼ਨ ਧਾਰੀ ਬੱਚਿਆਂ ਨੂੰ ਪ੍ਰਦਾਨ ਕੀਤੀ ਗਈ। ਪਿੰਡ ਦੇ ਸਰਪੰਚ ਹਰਮਿੰਦਰ ਸਿੰਘ ਸ਼ੇਰਗਿੱਲ ਨੇ ਸਕੂਲ ਨੂੰ ਹਰ ਤਰਾਂ੍ਹ ਦੇ ਸਹਿਯੋਗ ਦੇਣ ਦਾ ਵਾਅਦਾ ਕੀਤਾ ਤੇ ਸਕੂਲ ਲਈ 10,000 ਰੁਪਏ ਦੀ ਰਾਸ਼ੀ ਦਾਨ ਵਿੱਚ ਦਿੱਤੀ ਤੇ ਨਾਲ ਹੀ ਆਪਣੀ ਮਾਤਾ ਸਵ: ਮੁਖਤਿਆਰ ਕੌਰ ਜੀ ਦੀ ਯਾਦ ਵਿੱਚ ਇੱਕ ਟਰਾਫ਼ੀ ਸਕੂਲ ਦੇ ਸਭ ਤੋਂ ਵਧੀਆ ਵਿਦਿਆਰਥੀ ਸੁਖਮਨ ਕੌਰ ਨੂੰ ਪ੍ਰਦਾਨ ਕੀਤੀ ਤੇ ਹੈੱਡ ਟੀਚਰ ਰੁਪਿੰਦਰ ਸ਼ਰਮਾਂ ਤੇ ਸਮੂਹ ਸਟਾਫ਼ ਨੂੰ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤਾ।ਬੀ.ਪੀ.ਈ.ਓ. ਹਰਤੇਜ਼ ਸਿੰਘ ਨੇ ਸਾਰਿਆਂ ਨੂੰ ਵਿਭਾਗ ਵਿੱਚੋਂ ਚਲਦੀਆਂ ਸਹੂਲਤਾਂ ਤੋਂ ਜਾਣੂ ਕਰਵਾਉਂਦੇ ਹੋਏ 1100 ਰੁਪਏ ਦੀ ਰਾਸ਼ੀ ਸਕੂਲ ਨੂੰ ਦਾਨ ਵਿੱਚ ਦਿੱਤੀ ਤੇ ਸਮੁੱਚੇ ਸਕੂਲ ਸਟਾਫ਼ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਕੁਲਦੀਪ ਸਿੰਘ, ਗੁਰਪਿੰਦਰ ਸਿੰਘ, ਸਤਨਾਮ ਸਿੰਘ, ਮੈਡਮ ਰਜਨੀ ਕੌਰ, ਅਮਰਿੰਦਰ ਸਿੰਗਲਾ, ਸਰਪੰਚ ਹਰਮਿੰਦਰ ਸਿੰਘ ਸ਼ੇਰਗਿੱਲ, ਪ੍ਰਗਟ ਸਿੰਘ, ਗੁਰਪ੍ਰਰੀਤ ਸਿੰਘ, ਐਸ.ਐਮ.ਸੀ.ਚੇਅਰਮੈਨ ਸੌਂਕੀ ਖਾਂ, ਸਰਬਜੀਤ ਕੌਰ, ਮਨਪ੍ਰਰੀਤ ਸ਼ਰਮਾਂ, ਅਮਨਦੀਪ ਕੌਰ, ਪੰਚ ਗੁਰਪ੍ਰਰੀਤ ਢੀਂਡਸਾ,ਪੰਚ ਰੇਲੂ ਸਿੰਘ,ਪੰਚ ਗੁਰਮੀਤ ਸਿੰਘ,ਪੰਚ ਗੁਰਮੀਤ ਕੌਰ,ਪੰਚ ਪਾਲੀ ਸਿੰਘ,ਪੰਚ ਨਰੰਗ ਸਿੰਘ,ਪੰਚ ਨਿਰਭੈ ਸਿੰਘ,ਨੇਤਾ ਸਿੰਘ ਜੀ,ਚੌਕੀਦਾਰ ਮਹਿੰਦਰ ਸਿੰਘ,ਕਿਰਨਜੀਤ ਸਿੰਘ, ਫੌਜੀ ਈਸ਼ਰ ਸਿੰਘ,ਸੁਰਜੀਤ ਕੌਰ,ਹਰਜ਼ਿੰਦਰ ਕੌਰ ਤੇ ਰਾਜ਼ ਕੌਰ ਆਦਿ ਮੌਜੂਦ ਸਨ।