ਸਰਕਾਰੀ ਸਕੂਲ ਬਡਬਰ ਦਾ ਸਾਲਾਨਾ ਮੈਗਜ਼ੀਨ ਬਾਲ ਪਰਵਾਜ਼ ਲੋਕ ਅਰਪਣ
ਸਰਕਾਰੀ ਸਕੂਲ ਬਡਬਰ ਦਾ ਸਲਾਨਾ ਮੈਗਜ਼ੀਨ ਬਾਲ ਪਰਵਾਜ਼ ਲੋਕ ਅਰਪਣ
Publish Date: Sun, 26 Apr 2026 04:20 PM (IST)
Updated Date: Mon, 27 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਰਨਾਲਾ : ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਰਾਮ ਤੀਰਥ ਮੰਨਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦਾ ਸਾਲਾਨਾ ਸਕੂਲ ਮੈਗਜ਼ੀਨ ਬਾਲ ਪਰਵਾਜ਼ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਨੂੰ ਸਕਾਰਾਤਮਕ ਤੇ ਉਸਾਰੂ ਗਤੀਵਿਧੀਆਂ ਨਾਲ ਜੋੜਦੇ ਹਨ। ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਬਰਜਿੰਦਰਪਾਲ ਸਿੰਘ ਨੇ ਕਿਹਾ ਕਿ ਸਕੂਲ ਮੈਗਜ਼ੀਨ ਸਕੂਲ ਦਾ ਸ਼ੀਸ਼ਾ ਹੁੰਦਾ ਹੈ ਜੋ ਸਕੂਲ ਦੇ ਵਿਕਾਸ ਕਾਰਜਾਂ ਦੀ ਝਲਕ ਨੂੰ ਸਮਾਜ ’ਚ ਪੇਸ਼ ਕਰਦਾ ਹੈ। ਸਕੂਲ ਪ੍ਰਿੰਸੀਪਲ ਸੁਨੀਲ ਕੁਮਾਰ ਸੱਗੀ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ, ਪ੍ਰਿੰਸੀਪਲ ਨਿਦਾ ਅਲਤਾਫ਼, ਬਲਾਕ ਨੋਡਲ ਅਫ਼ਸਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸਕੂਲ ਤੇ ਵਿਦਿਆਰਥੀਆਂ ਦੀਆਂ ਸਾਲਾਨਾ ਗਤੀਵਿਧੀਆਂ ਨੂੰ ਪੇਸ਼ ਕਰਦਾ ਸਕੂਲ ਮੈਗਜ਼ੀਨ ਜਾਰੀ ਕੀਤਾ ਗਿਆ ਹੈ। ਸਕੂਲ ਮੈਗਜ਼ੀਨ ਬਾਲ ਪਰਵਾਜ਼ ਦੇ ਸੰਪਾਦਕ ਅਵਨੀਸ਼ ਕੁਮਾਰ ਤੇ ਸਹਿ-ਸੰਪਾਦਕ ਰਿਸ਼ੀ ਸ਼ਰਮਾ, ਅਵਤਾਰ ਸਿੰਘ ਨੇ ਦੱਸਿਆ ਕਿ ਸਕੂਲ ਦਾ ਸਾਲਾਨਾ ਅੰਕ ਵਿੱਦਿਅਕ ਸੈਸ਼ਨ ਸਿੱਖਅਕ, ਸਹਿ ਸਿੱਖਿਅਕ ਗਤੀਵਿਧੀਆਂ ਦੇ ਨਾਂ ਨਾਲ ਵਿਦਿਆਰਥੀਆਂ ਦੇ ਬਾਲ ਮਨਾਂ ਦੀ ਝਲਕ ਪੇਸ਼ ਕਰਦਾ ਹੈ। ਉਨ੍ਹਾਂ ਇਸ ਕਾਰਜ ਲਈ ਸਕੂਲ ਮੁਖੀ ਪਰਮਜੀਤ ਕੌਰ ਵਿਦਿਆਰਥੀਆਂ ਤੇ ਮੈਗਜ਼ੀਨ ’ਚ ਕਾਰਜ ਕਰਨ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪਿੰਡ ਦੀ ਪੰਚਾਇਤ, ਅਧਿਆਪਕ, ਮਾਪੇ ਤੇ ਵਿਦਿਆਰਥੀ ਮੌਜੂਦ ਸਨ।