ਘਰ ’ਚ ਬਣੀ ਪੀਰਾਂ ਦੀ ਜਗ੍ਹਾ ’ਚ ਲੱਗੀ ਅੱਗ, ਹਜ਼ਾਰਾਂ ਦਾ ਨੁਕਸਾਨ
ਯੋਗੀ ਬਸਤੀ ’ਚ ਘਰ ਵਿਖੇ ਬਣੀ ਪੀਰਾਂ ਦੀ ਜਗ੍ਹਾ 'ਚ ਲੱਗੀ ਅੱਗ, ਹਜ਼ਾਰਾਂ ਦਾ ਨੁਕਸਾਨ
Publish Date: Wed, 06 May 2026 05:00 PM (IST)
Updated Date: Wed, 06 May 2026 05:02 PM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ ਤਪਾ ਮੰਡੀ : ਬੀਤੀ ਰਾਤ ਯੋਗੀ ਬਸਤੀ ਸਥਿਤ ਪੀਰਾਂ ਦੀ ਜਗ੍ਹਾ ’ਚ ਅੱਗ ਲੱਗਣ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਦਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੋਗੀ ਪਾਂਗਲਾ ਨਾਥ ਨੇ ਦੱਸਿਆ ਕਿ ਉਸਨੇ ਆਪਣੇ ਘਰ ’ਚ ਪੀਰਾਂ ਦੀ ਜਗ੍ਹਾ ਬਣਾਈ ਹੋਈ ਹੈ, ਜਿਸ ਦੀ ਉਹ ਪਿਛਲੇ 30 ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ। ਬੀਤੀ ਰਾਤ ਉਹ ਆਪਣੇ ਘਰ ਅੰਦਰ ਸੁੱਤੇ ਪਏ ਸਨ ਕਿ ਅਚਾਨਕ ਪੀਰਾਂ ਦੀ ਜਗ੍ਹਾ ਵਾਲੀ ਥਾਂ ’ਤੇ ਬਿਜਲੀ ਸਪਾਰਕਿੰਗ ਨਾਲ ਅੱਗ ਲੱਗ ਗਈ, ਜਿਸ ਦਾ ਪਤਾ ਲੱਗਣ ਤੇ ਉਨ੍ਹਾਂ ਤੁਰੰਤ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਗੁਆਂਢ ’ਚ ਰਹਿੰਦੇ ਯੋਗੀ ਨਾਥ ਇਕੱਠੇ ਹੋ ਗਏ, ਜਿਨ੍ਹਾਂ ਪਾਣੀ ਦੀ ਬਾਲਟੀਆਂ ਨਾਲ ਅੱਗ ’ਤੇ ਕਾਬੂ ਪਾਇਆ। ਇਸ ਅੱਗ ਦੀ ਲਪੇਟ ਚ ਦੋ ਨੌਬਤਾਂ, 55000 ਹਜ਼ਾਰ ਰੁਪਏ ਦੀ ਨਗਦੀ ਜੋ ਉਸਨੇ ਵਿਆਜ ’ਤੇ ਲਿਆ ਕੇ ਆਪਣਾ ਘਰ ਬਣਾਉਣ ਲਈ ਉਕਤ ਜਗ੍ਹਾ ਤੇ ਰੱਖੀ ਹੋਈ ਸੀ, ਫੋਟੋਆਂ, ਗੱਲੇ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਅੱਗ ਦੀ ਘਟਨਾ ਨਾਲ ਹੋਏ ਨੁਕਸਾਨ ਦਾ ਬਣਦਾ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਜਗਰਾਜ ਨਾਥ, ਸਲੀਮ ਨਾਥ, ਮੰਦਰ ਨਾਥ, ਕੇਵਲ ਨਾਥ, ਸੋਨੀ ਆਦਿ ਮੌਜੂਦ ਸਨ।