ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ
Publish Date: Fri, 27 Mar 2026 05:22 PM (IST)
Updated Date: Sat, 28 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਠੁੱਲੀਵਾਲ ਦੀ ਪੁਲਿਸ ਨੇ ਕੁੱਟਮਾਰ ਕਰਨ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਸਫੀ ਖਾਨ ਪੁੱਤਰ ਬਾਵਾ ਦੀਨ ਵਾਸੀ ਅਜਨਾਲਾ ਹਾਲ ਹਮੀਦੀ ਉਮਰ 35 ਸਾਲ ਨੇ ਬਿਆਨ ਲਿਖਵਾਇਆ ਕਿ ਉਨ੍ਹਾਂ ਦਾ ਜਗ੍ਹਾ ਸਬੰਧੀ ਝਗੜਾ ਚੱਲਦਾ ਸੀ, ਤਾਂ ਅਲੀਸੇਰ ਖਾਨ ਪੁੱਤਰ ਇਬਰਾ ਖਾਨ, ਅਨਵਰ ਖਾਨ ਪੁੱਤਰ ਅਲੀਸੇਰ ਖਾਨ, ਅੱਲਾ ਦਿੱਤਾ ਪੁੱਤਰ ਅਲੀਸੇਰ ਖਾਨ ਅਤੇ ਸਲੀਮ ਖਾਨ ਪੁੱਤਰ ਅਲੀਸੇਰ ਖਾਨ ਵਾਸੀਆਨ ਹਮੀਦੀ ਨੇ 24 ਮਾਰਚ ਨੂੰ ਜਦੋਂ ਉਸਦਾ ਭਰਾ ਸ਼ਾਹ ਅਲੀ ਤੇ ਚਾਚੇ ਦਾ ਲੜਕਾ ਸ਼ਾਹ ਹੁਸੈਨ ਕੰਮ ਸਬੰਧੀ ਆਪਣੀ ਗੱਡੀ ’ਚ ਜਾ ਰਹੇ ਸੀ, ਤਾਂ ਉਨ੍ਹਾਂ ਦੀ ਘੇਰਕੇ ਕੁੱਟਮਾਰ ਕੀਤੀ ਤੇ ਲੋਕਾਂ ਦਾ ਇਕੱਠ ਹੋਣ ’ਤੇ ਧਮਕੀਆਂ ਦਿੰਦੇ ਹੋਏ ਭੱਜ ਗਏ। ਪੁਲਿਸ ਨੇ ਉਕਤ ਮਾਮਲੇ ’ਚ ਕੇਸ ਦਰਜ ਕਰ ਲਿਆ ਹੈ।