Punjab News : ਕਿਸਾਨਾਂ ਦੇ ਟੁੱਟਣਗੇ ਦਿਲ, ਇਕ ਹਫ਼ਤਾ ਹੋਣਗੇ ਖੱਜਲ-ਖੁਆਰ; ਜਾਣੋ ਕੀ ਹੈ ਪੂਰਾ ਮਾਮਲਾ
ਕੋਆਪ੍ਰੇਟਿਵ ਬੈਂਕ ਦੇ ਸਟਾਫ਼ ਦੀ ਐਮਸੀ ਇਲੈਕਸ਼ਨ 'ਚ ਡਿਊਟੀ ਲੱਗਣ ਕਾਰਨ ਜ਼ਿਆਦਾਤਰ ਕੋਆਪ੍ਰੇਟਿਵ ਬੈਂਕਾਂ ਜ਼ਿਲ੍ਹਾ ਬਰਨਾਲਾ ’ਚ ਬੰਦ ਰਹਿਣਗੀਆਂ। ਸ਼ੁੱਕਰਵਾਰ ਦੀ ਰਿਹਰਸਲ ਹੈ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਬੈਂਕ ਬੰਦ ਹਨ। ਸੋਮਵਾਰ ਨੂੰ ਇਲੈਕਸ਼ਨ ਪਾਰਟੀਆਂ ਸਮਾਨ ਲੈਣਗੀਆਂ ਅਤੇ ਮੰਗਲਵਾਰ ਦੇ ਇਲੈਕਸ਼ਨ ਹਨ। ਬੁੱਧਵਾਰ ਦੀ ਫਿਰ ਛੁੱਟੀ ਆ ਰਹੀ ਹੈ। ਵੀਰਵਾਰ ਨੂੰ ਬੈਂਕ ਖੁੱਲ ਕੇ ਤਾਂ ਅਗਲੇ ਹਫ਼ਤੇ ਵੀਰਵਾਰ ਨੂੰ ਦੁਬਾਰਾ ਖੁੱਲ੍ਹਣਗੇ।
Publish Date: Thu, 21 May 2026 01:33 PM (IST)
Updated Date: Thu, 21 May 2026 01:39 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ - ਕੋਆਪ੍ਰੇਟਿਵ ਬੈਂਕ ਦੇ ਸਟਾਫ਼ ਦੀ ਐਮਸੀ ਇਲੈਕਸ਼ਨ 'ਚ ਡਿਊਟੀ ਲੱਗਣ ਕਾਰਨ ਜ਼ਿਆਦਾਤਰ ਕੋਆਪ੍ਰੇਟਿਵ ਬੈਂਕਾਂ ਜ਼ਿਲ੍ਹਾ ਬਰਨਾਲਾ ’ਚ ਬੰਦ ਰਹਿਣਗੀਆਂ। ਸ਼ੁੱਕਰਵਾਰ ਦੀ ਰਿਹਰਸਲ ਹੈ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਬੈਂਕ ਬੰਦ ਹਨ। ਸੋਮਵਾਰ ਨੂੰ ਇਲੈਕਸ਼ਨ ਪਾਰਟੀਆਂ ਸਮਾਨ ਲੈਣਗੀਆਂ ਅਤੇ ਮੰਗਲਵਾਰ ਦੇ ਇਲੈਕਸ਼ਨ ਹਨ। ਬੁੱਧਵਾਰ ਦੀ ਫਿਰ ਛੁੱਟੀ ਆ ਰਹੀ ਹੈ। ਵੀਰਵਾਰ ਨੂੰ ਬੈਂਕ ਖੁੱਲ ਕੇ ਤਾਂ ਅਗਲੇ ਹਫ਼ਤੇ ਵੀਰਵਾਰ ਨੂੰ ਦੁਬਾਰਾ ਖੁੱਲ੍ਹਣਗੇ।
ਸਰਕਾਰ ਦੁਆਰਾ ਲਿਮਟ ਵਾਪਸ ਲੈਣ ਕਾਰਨ ਕਿਸਾਨ ਪਹਿਲਾਂ ਹੀ ਬਹੁਤ ਪਰੇਸ਼ਾਨ ਚੱਲ ਰਹੇ ਹਨ। ਦੂਸਰਾ ਕੈਸ਼ ਦੀ ਗਲਤ ਫ਼ੋਨ ਕਾਲ ਕਾਰਨ ਆਪਣੇ ਕੰਮ ਨਹੀਂ ਕਰਵਾ ਸਕਦੇ। ਉੱਪਰੋਂ ਇੱਕ ਹਫ਼ਤਾ ਕੋਆਪ੍ਰੇਟਿਵ ਬੈਂਕ ਬੰਦ ਰਹਿਣ ਕਾਰਣ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਕਿਸਾਨ ਜਥੇਬੰਦੀਆਂ ਨੇ ਜ਼ਿਲ੍ਹਾ ਚੋਣਕਾਰ ਅਫ਼ਸਰ ਤੋਂ ਮੰਗ ਕੀਤੀ ਹੈ ਕਿ ਇੱਕ ਬੈਂਕ ਦਾ ਸਾਰਾ ਦਾ ਸਾਰਾ ਸਟਾਫ਼ ਚੋਣ ਡਿਊਟੀ ’ਤੇ ਨਾ ਲਾਇਆ ਜਾਵੇ। ਚੋਣ ਡਿਊਟੀ ਲਈ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਨੂੰ ਵੀ ਲਾਇਆ ਜਾਵੇ ਤਾਂ ਜੋ ਸਾਰੇ ਵਿਭਾਗਾਂ ਦਾ ਕੰਮ ਚਲਦਾ ਰਹੇ ਅਤੇ ਲੋਕਾਂ ਖ਼ਾਸ ਕਰਕੇ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।