ਕਿਸਾਨ ਜਥੇਬੰਦੀ ਵਲੋਂ ਵੱਖ-ਵੱਖ ਖ਼ਰੀਦ ਕੇਂਦਰਾਂ ਦਾ ਦੌਰਾ
ਕਿਸਾਨ ਜਥੇਬੰਦੀ ਵਲੋਂ ਵੱਖ-ਵੱਖ ਖ਼ਰੀਦ ਕੇਂਦਰਾਂ ਦਾ ਦੌਰਾ
Publish Date: Sun, 26 Apr 2026 06:22 PM (IST)
Updated Date: Mon, 27 Apr 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਲ ਕਲਾਂ : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਨਗਿੰਦਰਜੀਤ ਸਿੰਘ ਬਬਲਾ ਰਾਏਸਰ ਦੀ ਅਗਵਾਈ ਹੇਠ ਜਥੇਬੰਦੀ ਦੇ ਵੱਖ- ਵੱਖ ਆਗੂਆਂ ਵੱਲੋਂ ਮਾਰਕੀਟ ਕਮੇਟੀ ਮਹਿਲ ਕਲਾਂ ਅਧੀਨ ਆਉਂਦੇ ਖ਼ਰੀਦ ਕੇਂਦਰ ਮਹਿਲਕਲਾਂ ਸਮੇਤ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਸਮੇਂ ਜਥੇਬੰਦੀ ਦੇ ਆਗੂਆਂ ਨੇ ਮਹਿਲ ਕਲਾਂ ਵਿਖੇ ਆੜ੍ਹਤੀਆਂ ਵੱਲੋਂ ਬੋਰੀਆਂ ’ਚ ਭਰੀ ਜਾ ਰਹੀ ਕਣਕ ਦਾ ਵਜ਼ਨ ਕਰਨ ਲਈ ਵਰਤੇ ਜਾ ਰਹੇ ਫ਼ਰਸ਼ੀ ਕੰਡਿਆਂ ਦਾ ਤੋਲ ਚੈੱਕ ਕੀਤਾ ਤੇ ਕਿਹਾ ਕਿ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਕਿਸਾਨ ਕਿਸੇ ਵੀ ਤਰ੍ਹਾਂ ਦੀ ਕਾਟ-ਕਟਾਈ ਆੜ੍ਹਤੀਆਂ ਜਾਂ ਖ਼ਰੀਦ ਏਜੰਸੀਆਂ ਨੂੰ ਨਹੀਂ ਦੇਣਗੇ। ਅਨਾਜ ਮੰਡੀ ਮਹਿਲਕਲਾਂ ਵਿਖੇ ਪ੍ਰਧਾਨ ਨਗਿੰਦਰਜੀਤ ਸਿੰਘ ਬਬਲਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਚੁੱਕੀ ਹੈ, ਖ਼ਰੀਦ ਪ੍ਰਬੰਧਾਂ ਵਿਚ ਸਰਕਾਰੀ ਅਣਦੇਖੀ ਕਰ ਕੇ ਖ਼ਰੀਦ ਕੇਂਦਰਾਂ ’ਚ ਅੱਜ ਦਾ ਕਿਸਾਨ ਰੁਲ ਰਿਹਾ ਹੈ।