ਪੈਸੇ ਭਰਨ ਮਗਰੋਂ ਕਿਸਾਨਾਂ ਨੂੰ ਨਹੀਂ ਮਿਲ ਰਹੀਆਂ ਲਿਮਟਾਂ : ਜਲੂਰ
ਪੈਸੇ ਭਰਨ ਮਗਰੋਂ ਕਿਸਾਨਾਂ ਨੂੰ ਨਹੀਂ ਮਿਲ ਰਹੀਆਂ ਲਿਮਟਾਂ : ਜਲੂਰ
Publish Date: Wed, 06 May 2026 04:16 PM (IST)
Updated Date: Wed, 06 May 2026 04:17 PM (IST)
- ਕਿਹਾ, ਜਥੇਬੰਦੀ ਲਵੇਗੀ ਸਰਕਾਰ ਖ਼ਿਲਾਫ਼ ਤਕੜਾ ਫ਼ੈਸਲਾ
ਲਹਿਰਾਗਾਗਾ : ਲਿਮਟ ਦੇ ਰੁਪਏ ਭਰਨ ਮਗਰੋਂ ਕਿਸਾਨਾਂ ਨੂੰ ਦੁਬਾਰਾ ਲਿਮਟਾਂ ਨਹੀਂ ਮਿਲ ਰਹੀਆਂ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਕਲਹਿਰਾ ਦੇ ਪ੍ਰਧਾਨ ਗੁਰਲਾਲ ਸਿੰਘ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।ਉਨਾਂ ਕਿਹਾ ਕਿ ਬੈਂਕ ਦੇ ਅਧਿਕਾਰੀਆਂ ਅਨੁਸਾਰ ਸਰਕਾਰ ਤੋਂ ਕਿਸਾਨਾਂ ਨੂੰ ਦੁਬਾਰਾ ਲਿਮਟ ਦੇਣ ਦੀ ਮਨਜ਼ੂਰੀ ਨਹੀਂ ਮਿਲੀ ।ਜੇਕਰ ਕਿਸਾਨ ਨੂੰ ਲਿਮਟ ਅਨੁਸਾਰ ਰੁਪਏ ਨਹੀਂ ਮਿਲੇ ਤਾਂ ਬਾਕੀ ਰਹਿੰਦੇ ਕਿਸਾਨ ਸਭਾਵਾਂ ਨੂੰ ਰੁਪਏ ਦੇਣ ਤੋਂ ਟਾਲਾ ਵੱਟ ਲੈਣਗੇ।ਅਜਿਹਾ ਕਰਨ ਨਾਲ ਕਿਸਾਨ ਅਤੇ ਸਭਾਵਾਂ ਦੋਵੇਂ ਡਿਫਾਲਟਰ ਹੋ ਜਾਣਗੇ ।ਸਿੱਧੂਪੁਰ ਦੇ ਆਗੂਆਂ ਨੇ ਮੰਗ ਕੀਤੀ, ਕਿ ਜਦੋਂ ਕਿਸਾਨਾਂ ਨੇ ਰੁਪਏ ਭਰ ਦਿੱਤੇ ਹਨ ਤਾਂ ਉਹਨਾਂ ਨੂੰ ਦੁਬਾਰਾ ਲਿਮਟਾਂ ਮਿਲਣੀਆਂ ਚਾਹੀਦੀਆਂ ਹਨ। ਸਰਕਾਰ ਕਿਸਾਨਾਂ ਨੂੰ ਪੂਰੀਆਂ ਲਿਮਿਟਾਂ ਦੇਣ ਸਬੰਧੀ ਜਲਦੀ ਫੈਸਲਾ ਕਰੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਨਹੀਂ ਲੈਂਦੀ ਤਾਂ ਸਿੱਧੂਪੁਰ ਜਥੇਬੰਦੀ ਸਰਕਾਰ ਅਤੇ ਬੈਂਕਾਂ ਦੇ ਖ਼ਿਲਾਫ਼ ਅਗਲੀ ਰਣਨੀਤੀ ਤਿਆਰ ਕਰੇਗੀ।
ਇਸ ਮੌਕੇ ਜਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਲਹਿਲਕਲਾ, ਬਲਾਕ ਜਰਨਲ ਸਕੱਤਰ ਗੁਰਤੇਜ ਸਿੰਘ ਡਸਕਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਗੜਦਿਆਣੀ, ਮੀਤ ਪ੍ਰਧਾਨ ਤਰਸੇਮ ਸਿੰਘ,ਖਾਜਨਚੀ ਅਜੈਬ ਸਿੰਘ,ਪ੍ਰੈਸ ਸਕੱਤਰ ਚਮਕੌਰ ਸਿੰਘ, ਚਰਨਜੀਤ ਸਿੰਘ ਡਸਕਾ, ਲਖਵਿੰਦਰ ਸਿੰਘ ਡਸਕਾ, ਦਰਸ਼ਨ ਸਿੰਘ ਗੜਦਿਆਣੀ, ਜੋਗਾ ਸਿੰਘ ਫਤਿਹਗੜ੍ਹ, ਭੀਮ ਸਿੰਘ ਜਲੂਰ, ਗੋਗਾ ਸਿੰਘ ਲੇਹਲ ਖੁਰਦ ,ਗੁਰਪਿਆਰ ਸਿੰਘ ਢੀਡਸਾ, ਰਾਮਫਲ ਭਟਾਲ ,ਹਰਪਾਲ ਸਿੰਘ ਚੋਟੀਆਂ, ਲਾਭ ਸਿੰਘ ਦਸ਼ਮੇਸ਼ ਨਗਰ ਹਾਜ਼ਰ ਸਨ।