ਤਰਕਸ਼ੀਲ ਸਾਹਿਤਕ ਵੈਨ ਲਈ ਵਿਦਿਆਰਥੀਆਂ ਨੇ ਦਿਖਾਈ ਦਿਲਚਸਪੀ
ਤਰਕਸ਼ੀਲ ਸਾਹਿਤਕ ਵੈਨ ਦੇ ਲਈ ਵਿਦਿਆਰਥੀਆਂ ਨੇ ਦਿਖਾਈ ਦਿਲਚਸਪੀ
Publish Date: Wed, 06 May 2026 04:13 PM (IST)
Updated Date: Wed, 06 May 2026 04:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦਿੜ੍ਹਬਾ : ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਵੱਲੋਂ ਤਰਕਸ਼ੀਲ ਸਾਹਿਤ ਵੈਨ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕਰਨ ਉਪਰੰਤ ਫੇਰੀ ਪਾਈ। ਅੱਜ ਦੀ ਇਸ ਫੇਰੀ ਦੌਰਾਨ ਬਰਾਈਟ ਸਟਾਰ ਪਬਲਿਕ ਸਕੂਲ ਦਿੜ੍ਹਬਾ ਅਤੇ ਪੀਐਮ ਸ਼੍ਰੀ ਸਰਕਾਰ ਹਾਈ ਸਕੂਲ ਖੇਤਲਾ ਦੇ ਅੰਦਰ ਵਿਦਿਆਰਥੀਆਂ ਨੂੰ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਕਿਤਾਬਾਂ ਖਰੀਦਣ ਲਈ ਵਿਸ਼ੇਸ਼ ਦਿਲਚਸਪੀ ਵਿਖਾਈ। ਬਰਾਈਟ ਪਬਲਿਕ ਸਕੂਲ ਦਿੜ੍ਹਬੇ ਦਾ ਇੱਕ ਉਹ ਸਕੂਲ ਹੈ ਜਿਸ ਦੇ ਵਿਦਿਆਰਥੀ ਹਰ ਸਾਲ ਸੋਸਾਇਟੀ ਵੱਲੋਂ ਲਈ ਜਾਂਦੀ ਚੇਤਨਾ ਪਰਖ ਪ੍ਰੀਖਿਆ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਨੇ ਅਤੇ ਇਸ ਸਕੂਲ ਦੇ ਵਿਦਿਆਰਥੀ ਹਰ ਸਾਲ ਸਟੇਟ ਪੱਧਰੀ ਇਨਾਮ ਵੀ ਪ੍ਰਾਪਤ ਕਰਦੇ ਰਹੇ ਹਨ। ਤਰਕਸ਼ੀਲ ਆਗੂ ਜਸਵੀਰ ਸਿੰਘ ਸੋਨੀ ਅਤੇ ਹਰਮੇਸ਼ ਸਿੰਘ ਮੇਸ਼ੀ ਨੇ ਕਿਹਾ ਕਿ ਵਿਦਿਆਰਥੀ ਵਰਗ ਮੋਬਾਈਲ ਤੇ ਹੋਰ ਸੋਸ਼ਲ ਮੀਡੀਏ ਦੇ ਕਾਰਨ ਕਿਤਾਬਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ ਪਰ ਤਰਕਸ਼ੀਲ ਸੁਸਾਇਟੀ ਵੱਲੋਂ ਕੀਤੀ ਗਈ ਕੋਸ਼ਿਸ਼ ਦੇ ਨਾਲ ਇਹ ਵਿਦਿਆਰਥੀ ਵਰਗ ਦੁਆਰਾ ਫਿਰ ਕਿਤਾਬਾਂ ਨਾਲ ਜੁੜਨ ਲਈ ਤਿਆਰ ਹੁੰਦਾ ਨਜ਼ਰ ਆ ਰਿਹਾ ਹੈ ਉਹਨਾਂ ਕਿਹਾ ਕਿ ਕਿਤਾਬਾਂ ਸਾਡੇ ਲਈ ਬਹੁਤ ਜਰੂਰੀ ਹਨ ਜੋ ਸਾਡੇ ਜੀਵਨ ਦਾ ਇੱਕ ਅਨਿਖੜਵਾਂ ਅੰਗ ਹਨ ਕਿਤਾਬਾਂ ਦੇ ਨਾਲ ਹੀ ਦੁਨੀਆਂ ਦੇ ਵਿੱਚ ਵੱਡੀਆਂ ਤੋਂ ਵੱਡੀਆਂ ਕ੍ਰਾਂਤੀਆਂ ਆਈਆਂ ਹਨ ਅਤੇ ਮਨੁੱਖ ਦਾ ਜੀਵਨ ਸੁਧਰਿਆ ਹੈ। ਬਰਾਈਟ ਸਟਾਰ ਪਬਲਿਕ ਸਕੂਲ ਦੇ ਐਮਡੀ ਬਲਵਿੰਦਰ ਸਿੰਘ ਅਤੇ ਸਰਕਾਰੀ ਹਾਈ ਸਕੂਲ ਖੇਤਲਾ ਦੇ ਹੈਡ ਮਾਸਟਰ ਹਰਤੇਜ ਸਿੰਘ ਨੇ ਇੱਥੇ ਤਰਕਸ਼ੀਲ ਸੁਸਾਇਟੀ ਦਾ ਧੰਨਵਾਦ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਸਕੂਲੀ ਅਤੇ ਵਿਦਿਆਰਥੀਆਂ ਲਈ ਸਾਹਿਤਕ ਕਿਤਾਬਾਂ ਵੀ ਖਰੀਦੀਆਂ ਅਤੇ ਵਿਦਿਆਰਥੀਆਂ ਨੂੰ ਵੀ ਇਸ ਚੰਗੇ ਕਾਰਜ ਲਈ ਪ੍ਰੇਰਤ ਕੀਤਾ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਵੱਲੋਂ ਦਿਲਚਸਪੀ ਵਿਖਾਉਂਦੇ ਹੋਏ ਕਿਤਾਬਾਂ ਵੱਡੀ ਪੱਧਰ ਤੇ ਖਰੀਦੀਆਂ ਗਈਆਂ ਅਤੇ ਉਹਨਾਂ ਕਿਹਾ ਕਿ ਇਹਨਾਂ ਕਿਤਾਬਾਂ ਨਾਲ ਖਰੀਦਣ ਨਾਲ ਜਿੱਥੇ ਉਹਨਾਂ ਦੀ ਜ਼ਿੰਦਗੀ ਬਦਲੀ ਹੈ ਅਤੇ ਉਹ ਆਪਣੇ ਮਾਤਾ ਪਿਤਾ ਨੂੰ ਵੀ ਇਸ ਕਿਤਾਬਾਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਗੇ।