- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਕਿਸਾਨ ਸੰਯੁਕਤ ਮੋਰਚੇ ਵੱਲੋਂ 15 ਮਈ ਨੂੰ ਚੰਡੀਗੜ੍ਹ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਤੇ ਮੋਦੀ ਸਰਕਾਰ ਵੱਲੋਂ ਅੰਨ੍ਹੇ ਵਾਹ ਅਥਰੂ ਗੈਸ ਦੇ ਗੋਲੇ ਦਾਗੇ ਗਏ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਦਰਿਆਈਂ ਪਾਣੀਆਂ ਦੀ ਵੰਡ ਨੂੰ ਲੈਕੇ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦੀ ਸਤਾਈ ਰੂਪ ਵਿੱਚ ਮੈਂਬਰੀ ਖ਼ਤਮ ਕਰਨ ਦੇ ਵਿਰੋਧ ਵਿੱਚ ਅੱਜ ਪੂਰੇ ਪੰਜਾਬ ਵਿੱਚ ਸੰਯੁਕਤ ਮੋਰਚੇ ਦੀ ਕਾਲ ਉੱਤੇ ਬਰਨਾਲੇ ਜਿਲੇ ਦੇ ਵੱਖ-ਵੱਖ ਪਿੰਡਾਂ ਵਿੱਚ ਮੋਦੀ ਅਤੇ ਰਾਜਪਾਲ ਦੇ ਪੁਤਲੇ ਫੂਕੇ ਗਏ ਭਦੌੜ, ਜੰਗੀਆਣਾ, ਸਹਿਣਾ, ਭੋਤਨਾ, ਸੁਖ ਪੂਰਾ ਮੋੜ, ਉੱਗੋਕੇ, ਪੱਖੋ ਕੈਂਚੀਆਂ, ਸੰਧੂ ਕਲਾਂ,ਢਿਲਵਾਂ , ਚੀਮਾ ਆਦਿ ਪਿੰਡਾਂ ਵਿੱਚ ਪੁਤਲੇ ਫੂਕੇ, ਕਸਬਾ ਭਦੌੜ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਗੁਰਚਰਨ ਸਿੰਘ ਧਾਲੀਵਾਲ,ਮਾਟੂ ਬਾਵਾ, ਵਜੀਰ ਭਾਈਕਾ, ਮੱਖਣ ਸਿੰਘ, ਭੋਲਾ ਸਿੰਘ ਗਿੱਲ ਗੁਰਨਾਮ ਸਿੰਘ ਭੋਤਨਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ ਧੀਰਜ ਸਿੰਘ, ਅਮਨਦੀਪ ਸਿੰਘ, ਗੁਰਦੀਪ ਸਿੰਘ, ਗੁਰਜੀਤ ਸਿੰਘ ਤੋਤਾ ਦੀਪਗੜ੍, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬੁਰਜਗਿੱਲ ਦੇ ਜ਼ਿਲ੍ਹਾ ਪ੍ਰਸ ਸਕੱਤਰ ਕਰਮਜੀਤ ਸਿੰਘ ਮਾਨ,ਛਿੰਦਾ ਸਿੰਘ, ਮਾਂਗਾ ਸਿੰਘ, ਹੋਰ ਕਿਸਾਨ ਮਜ਼ਦੂਰ ਵੱਡੀ ਗਿਣਤੀ ’ਚ ਸ਼ਾਮਿਲ ਹੋਏ।