ਐੱਸਐੱਸ ਕਾਲਜ ’ਚ ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
ਐਸਐਸ ਕਾਲਜ ’ਚ ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ
Publish Date: Wed, 08 Apr 2026 03:23 PM (IST)
Updated Date: Wed, 08 Apr 2026 03:26 PM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਚੀਮਾ ਮੰਡੀ : ਐੱਸਐੱਸ ਕਾਲਜ ਆਫ ਐਜੂਕੇਸ਼ਨ ਭੀਖੀ ਦੇ ਸਮਾਰਟ ਔਡੀਟੋਰੀਅਮ ਡੀਐੱਲਈਡੀ ਸੈਸ਼ਨ 2023-25 ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਕਰਵਾਈ ਗਈ ਸੀ,ਜਿਸ ਵਿੱਚ ਡੀਐੱਲਈਡੀ ਸੈਸ਼ਨ 2025-27 ਦੇ ਬੱਚਿਆ ਨੇ ਮੇਜ਼ਬਾਨੀ ਕੀਤੀ। ਇਸ ਵਿੱਚ ਗੁਰਜੋਬਨ ਸਿੰਘ, ਅਨਮੋਲਪ੍ਰੀਤ ਸਿੰਘ,ਸਰਬਜੀਤ ਸਿੰਘ,ਸੁਖਦੀਪ ਸਿੰਘ ਅਤੇ ਹੋਰ ਵਿਦਿਆਰਥੀਆਂ ਨੇ ਭੰਗੜੇ ਦੀ ਸਕਿੱਟ ਪੇਸ਼ ਕੀਤੀ ਅਤੇ ਸੁਖਪ੍ਰੀਤ ਕੌਰ,ਸੁਭਦੀਪ ਕੌਰ ਅਤੇ ਹੋਰ ਵਿਦਿਆਰਥੀ ਨੇ ਤਮਾਸਾ ਪੇਸ਼ ਕੀਤਾ ਅਤੇ ਪ੍ਰਭਦੀਪ ਕੌਰ, ਰਾਜਵੀਰ ਕੌਰ, ਕੁਲਵੀਰ ਕੌਰ, ਰੁਪਿੰਦਰ ਕੌਰ, ਕਮਲਜੀਤ ਕੌਰ, ਪੂਜਾ ਰਾਣੀ, ਪਰਮਜੀਤ ਕੌਰ, ਕਰਮਦੀਪ ਕੌਰ, ਸੇਜਲ ਰਾਣੀ, ਗਗਨਦੀਪ ਕੌਰ, ਹਰਪ੍ਰੀਤ ਕੌਰ ਅਤੇ ਇਨ੍ਹਾਂ ਨੇ ਪੰਜਾਬੀ ਵਿਰਸੇ ਨਾਲ ਸਬੰਧਿਤ ਗਿੱਧਾ ਪੇਸ ਕੀਤਾ। ਬੀ.ਐਡ. ਸੈਸ਼ਨ 2024-26 ਦੀਆਂ ਵਿਦਿਆਰਥਣਾਂ ਰਾਜਵੀਰ ਕੌਰ, ਪਰਵਿੰਦਰ ਕੌਰ, ਵੀਰਪਾਲ ਕੌਰ, ਹਰਜੀਤ ਕੌਰ, ਕਮਲਜੀਤ ਕੌਰ ਨੇ ਪੰਜਾਬੀ ਵਿਰਸੇ ਨਾਲ ਸਬੰਧਿਤ ਲੋਕ ਗੀਤ ਪੇਸ਼ ਕੀਤੇ, ਬੀਐੱਡ ਸੈਸ਼ਨ 2025-27 ਦੀਆਂ ਵਿਦਿਆਰਥਣਾਂ ਸੰਦੀਪ ਕੌਰ, ਅਰਸ਼ਦੀਪ ਕੌਰ, ਮਨਪ੍ਰੀਤ ਕੌਰ, ਰਿੰਪੀ ਕੌਰ, ਸੁਖਪ੍ਰੀਤ ਕੌਰ ਵਰਗੀਆਂ ਵਿਦਿਆਰਥਣਾਂ ਨੇ ਲੋਕ ਗਿੱਧਾ ਪੇਸ਼ ਕੀਤਾ, ਇਸ ਪਾਰਟੀ ਵਿੱਚ ਸਟੇਜ ਦੀ ਜਿੰਮੇਵਾਰੀ ਗੁਰਦਾਸ ਸਿੰਘ, ਗੁਰਜੋਬਨ ਸਿੰਘ, ਹਰਪ੍ਰੀਤ ਕੌਰ, ਸੁਖਪ੍ਰੀਤ ਕੌਰ, ਰਾਜਵੀਰ ਕੌਰ ਅਤੇ ਪ੍ਰਭਦੀਪ ਕੌਰ ਨੇ ਬਾਖੂਬੀ ਨਿਭਾਈ।ਇਸ ਪਾਰਟੀ ਦੇ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਭੁੱਲਰ ਅਤੇ ਸਤਿੰਦਰ ਸਿੰਘ ਨੂੰ ਕਾਲਜ ਦੇ ਐਮ.ਡੀ. ਸੂਰਜਭਾਨ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਬੱਚਿਆ ਨੂੰ ਆਉਣ ਵਾਲੇ ਸਮੇਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਸਤਨਾਮ ਸਿੰਘ ਨੇ ਬੱਚਿਆ ਨੂੰ ਵਿਦਾਇਗੀ ਪਾਰਟੀ ਦੇ ਸਬੰਧ ਵਿੱਚ ਵਿਦਿਆਰਥੀਆਂ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਪਾਰਟੀ ਸਮੇਂ ਮੌਕੇ ਤੇ ਪ੍ਰੋਫੈਸਰ ਭਿੰਦਰ ਸਿੰਘ, ਮਨਪ੍ਰੀਤ ਕੌਰ, ਕੁਲਦੀਪ ਸਿੰਘ, ਕੁਲਦੀਪ ਕੌਰ, ਕੁਲਵੀਰ ਕੌਰ, ਹਰਜੋਤ ਸਿੰਘ, ਸਤਵੀਰ ਕੌਰ ਵੀ ਮੌਜੂਦ ਸਨ।