ਸਿਆਸੀ ਜੰਗ ’ਚ ਪਰਿਵਾਰਕ ਟੱਕਰ: ਵਾਰਡ ਨੰਬਰ 9 ਤੇ 35 ਤੋਂ ਦਰਾਣੀ ਤੇ ਜਠਾਨੀ ਆਹਮੋ-ਸਾਹਮਣੇ, ਵਾਰਡ ਨੰਬਰ 10 ਤੋਂ ਚਾਚੇ ਤੇ ਭਤੀਜੇ ਦੀ ਟੱਕਰ
ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 9 ਤੋਂ ਦਰਾਣੀ ਅਤੇ ਜੇਠਾਨੀ ਦੇ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲੇਗਾ। ਰੇਣੂ ਧਰਮਾ ਦੀ ਪਤਨੀ ਕੁਲਦੀਪ ਧਰਮਾ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਹਨ ਜਦਕਿ ਉਨ੍ਹਾਂ ਦੇ ਵਿਰੁੱਧ ਬਬੀਤਾ ਰਾਣੀ ਪਤਨੀ ਨਰੇਸ਼ ਕੁਮਾਰ ਰਿੰਕੂ ਚੋਣ ਲੜ ਰਹੀ ਹੈ।
Publish Date: Mon, 18 May 2026 02:58 PM (IST)
Updated Date: Mon, 18 May 2026 03:02 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ। ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 9 ਤੋਂ ਦਰਾਣੀ ਅਤੇ ਜੇਠਾਨੀ ਦੇ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲੇਗਾ। ਰੇਣੂ ਧਰਮਾ ਦੀ ਪਤਨੀ ਕੁਲਦੀਪ ਧਰਮਾ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਹਨ ਜਦਕਿ ਉਨ੍ਹਾਂ ਦੇ ਵਿਰੁੱਧ ਬਬੀਤਾ ਰਾਣੀ ਪਤਨੀ ਨਰੇਸ਼ ਕੁਮਾਰ ਰਿੰਕੂ ਚੋਣ ਲੜ ਰਹੀ ਹੈ।
ਡਿੰਪਲ ਧਰਮਾ ਦੀ ਪਤਨੀ ਦੀ ਚੋਣ ਪ੍ਰਚਾਰ ਦੀ ਕਮਾਨ ਪਿਛਲੀ ਵਾਰ ਨਰੇਸ਼ ਕੁਮਾਰ ਨੇ ਸੰਭਾਲੀ ਸੀ। ਦੋਵੇਂ ਸਕੇ ਭਰਾ ਹਨ ਅਤੇ ਪਿਛਲੇ ਲੰਮੇਂ ਸਮੇਂ ਤੋਂ ਇਹ ਪਰਿਵਾਰ ਰਾਜਨੀਤੀ ’ਚ ਹੀ ਪਰਿਵਾਰਕ ਮਸਲਿਆਂ ਦੇ ਚਲਦਿਆਂ ਹੁਣ ਇਹ ਦੋਵੇਂ ਇੱਕ ਦੂਸਰੇ ਦੇ ਖਿਲਾਫ਼ ਚੋਣ ਲੜ ਰਹੇ ਹਨ।
ਵਾਰਡ ਨੰਬਰ 35 ਤੋਂ ਵੀ ਦਰਾਣੀ ਅਤੇ ਜੇਠਾਨੀ ਮੈਦਾਨ ’ਚ ਹਨ। ਕਾਂਗਰਸ ਦੀ ਤਰਫ਼ ਤੋਂ ਪੂਜਾ ਰਾਣੀ ਪਤਨੀ ਅਵਤਾਰ ਗਿੱਲ ਚੋਣ ਲੜ ਰਹੇ ਹਨ। ਉੱਥੇ ਹੀ ਭਾਜਪਾ ਵਲੋਂ ਬੇਬੀ ਰਾਣੀ ਪਤਨੀ ਹੰਸਰਾਜ ਚੋਣ ਲੜ ਰਹੇ ਹਨ। ਦੋਵਾਂ ਦਾ ਇੱਕ ਹੀ ਪਰਿਵਾਰ ਹੈ। ਉੱਥੇ ਵਾਰਡ ਨੰਬਰ 10 ਤੋਂ ਚਾਚਾ ਭਤੀਜਾ ਮੈਦਾਨ ’ਚ ਹਨ।
ਆਮ ਆਦਮੀ ਪਾਰਟੀ ਦੀ ਤਰਫ ਤੋਂ ਰਾਕੇਸ਼ ਕੁਮਾਰ ਗੋਲੂ ਚੋਣ ਲੜ ਰਹੇ ਹਨ। ਉੱਥੇ ਉਨ੍ਹਾਂ ਦੇ ਚਾਚਾ ਜਗਨਾਥ ਅਜ਼ਾਦ ਤੌਰ ’ਤੇ ਚੋਣ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਵਾਰਡ ਨੰਬਰ 9-ਰੇਣੂ ਧਰਮਾ (ਆਪ) ਅਤੇ ਬਬੀਤਾ ਰਾਣੀ (ਭਾਜਪਾ), ਵਾਰਡ ਨੰਬਰ 35 ਤੋਂ ਪੂਜਾ ਰਾਣੀ (ਕਾਂਗਰਸ) ਤੇ ਬੇਬੀ ਰਾਨੀ (ਭਾਜਪਾ) ਤੇ ਵਾਰਡ ਨੰਬਰ 10 ਤੋਂ ਚਾਚਾ ਜਗਨਨਾਥ ਗੱਗੀ (ਆਜ਼ਾਦ) ਅਤੇ ਰਾਕੇਸ਼ ਕੁਮਾਰ (ਆਪ) ਤੋਂ ਚੋਣ ਲੜ ਰਹੇ ਹਨ।