14 ਤੋਂ ਨਮਾਦਾ ’ਚ ਲੱਗੇਗਾ ਅੱਖਾਂ, ਚਮੜੀ, ਮੈਡੀਸਨ ਦਾ ਕੈਂਪ
14 ਤੋਂ ਨਮਾਦਾ ਵਿਖੇ ਲੱਗੇਗਾ ਅੱਖਾਂ, ਚਮੜੀ, ਮੈਡੀਸਨ ਦਾ ਕੈਂਪ
Publish Date: Wed, 10 Sep 2025 05:01 PM (IST)
Updated Date: Wed, 10 Sep 2025 05:02 PM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਲਗਾਤਾਰ ਹੜ ਪ੍ਰਭਾਵਿਤ ਇਲਾਕਿਆਂ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਪਿੰਡਾਂ ਵਿਚ ਵਰਕਰਾਂ ਨਾਲ ਇਸ ਸੇਵਾ ਨੂੰ ਲਗਾਤਾਰ ਜਾਰੀ ਰੱਖਦਿਆਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸੇ ਸੇਵਾ ਤਹਿਤ ਉਨ੍ਹਾਂ ਵੱਲੋਂ ਆਪਣੇ ਪਿਤਾ ਸੰਤ ਰਾਮ ਸਿੰਗਲਾ ਦੀ ਯਾਦ ਵਿਚ ਹਰ ਸਾਲ ਪਿੰਡ ਨਮਾਦਿਆਂ ਦੇ ਮਸ਼ਹੂਰ ਗੂਗਾ ਮਾੜੀ ਦੇ ਮੇਲੇ ਮੌਕੇ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਹੈ। ਇਸ ਤਹਿਤ ਇਸ ਵਾਰ ਵੀ 14, 15 ਅਤੇ 16 ਸਤੰਬਰ ਨੂੰ ਲੱਗਣ ਵਾਲੇ ਮੇਲੇ ਵਿਚ ਅੱਖਾਂ ਦੇ ਕੈਂਪ ਦੇ ਨਾਲ-ਨਾਲ ਚਮੜੀ, ਮੈਡੀਸਨ ਅਤੇ ਹੱਡੀਆਂ ਦੇ ਰੋਗਾਂ ਦਾ ਕੈਂਪ ਵੀ ਲਾਇਆ ਜਾਵੇਗਾ। ਇਸ ਮੌਕੇ ਪਿੰਡ ਬਲਿਆਲ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿੰਗਲਾ ਨੇ ਦੱਸਿਆ ਕਿ ਅੱਖਾਂ ਦਾ ਚੈੱਕਅਪ ਕਰਨ ਉਪਰੰਤ ਮਰੀਜ਼ਾਂ ਦੇ ਲੈਂਜ ਪਾਏ ਜਾਣਗੇ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਹੜ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਰਪੰਚ ਭੋਲਾ ਬਲਿਆਲ, ਰਾਮ ਸਿੰਘ ਭਰਾਜ, ਦਲਬਾਰਾ ਸਿੰਘ ਬਲਿਆਲ, ਜਗਤਾਰ ਨਮਾਦਾ, ਗੁਰਪ੍ਰੀਤ ਸਿੰਘ ਕੰਧੋਲਾ, ਗੋਲਡੀ ਕਾਕਾੜਾ, ਗੋਗੀ ਨਰੈਣਗੜ੍ਹ, ਅਵਤਾਰ ਸਿੰਘ ਸੰਮਤੀ ਮੈਂਬਰ, ਮੇਹਰ ਸਿੰਘ, ਜੱਜ ਬਾਲਦੀਆ, ਪਵਿੱਤਰ ਸਿੰਘ ਜੱਸੀ, ਗੁਰਮੀਤ ਸਿੰਘ ਮੀਤਾ ਰਾਮਪੁਰਾ, ਹਰਵਿੰਦਰ ਸਿੰਘ, ਬਲਕਾਰ ਸਿੰਘ, ਸੁਖਜਿੰਦਰ ਸਿੰਘ ਸੂਬਾ ਸਮੇਤ ਵੱਡੀ ਗਿਣਤੀ ਵਿਚ ਸਥਾਨਕ ਪਿੰਡਾਂ ਦੇ ਲੋਕ ਆਦਿ ਹਾਜ਼ਰ ਸਨ।