70 ਸੰਗਤ ਦਾ ਜੱਥਾ ਧਾਰਮਿਕ ਸਥਾਨ ਦੇ ਦਰਸ਼ਨ ਕਰਕੇ ਵਾਪਿਸ ਆਇਆ
70 ਸੰਗਤਾਂ ਦਾ ਜੱਥਾ ਧਾਰਮਿਕ ਸਥਾਨ ਦੇ ਦਰਸਨ ਕਰਕੇ ਵਾਪਿਸ ਆਇਆ
Publish Date: Mon, 27 Apr 2026 04:02 PM (IST)
Updated Date: Tue, 28 Apr 2026 04:02 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਗੁਰਦੁਆਰਾ ਨਾਨਕਸਰ ਠਾਠ ਬਰਨਾਲਾ ਤੋਂ ਸ਼੍ਰੀ ਰੀਠਾ ਸਾਹਿਬ ਵੈੱਲਫੇਅਰ ਕਲੱਬ ਰਜਿਸਟਰਡ ਬਰਨਾਲਾ ਤੇ ਸੁਖਮਨੀ ਬੱਸ ਟਰਾਂਸਪੋਰਟਰ ਕੰਪਨੀ ਵੱਲੋਂ ਫਰੀ ਯਾਤਰਾ ਬੱਸ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਭੇਜੀ ਗਈ। ਇਸਦੀ ਜਾਣਕਾਰੀ ਦਿੰਦਿਆਂ ਜਥੇਦਾਰ ਪਰਮਜੀਤ ਸਿੰਘ ਖਾਲਸਾ ਮੈਂਬਰ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਹਲਕਾ ਬਰਨਾਲਾ ਅਤੇ ਗੁਰਜੰਟ ਸਿੰਘ ਸੋਨਾ ਪ੍ਧਾਨ ਸੀ੍ ਰੀਠਾ ਸਾਹਿਬ ਵੈਲਫੇਅਰ ਕਲੱਬ ਰਜਿਸਟਰਡ ਬਰਨਾਲਾ ਵੱਲੋਂ 70 ਸੰਗਤਾਂ ਦਾ ਜੱਥਾ ਦਰਸਨ ਕਰਕੇ ਵਾਪਿਸ ਆਇਆ। ਸੰਤ ਬਾਬਾ ਟੇਕ ਸਿੰਘ ਧਨੌਲਾ ਸਿੰਘ ਸਾਹਿਬ ਤਖਤ ਸੀ੍ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਮੈਨੇਜਰ ਨਰਿੰਦਰਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਸਵਾਗਤ ਕੀਤਾ। ਇਸ ਮੌਕੇ ਭਾਈ ਵਰਿੰਦਰ ਸਿੰਘ ਮੋੜ ਮੁੰਡੀ ਵੱਲੋਂ ਰਸਤੇ ’ਚ ਜਲ ਪਾਣੀ, ਸਮੋਸੇ, ਜਲ ਜੀਰੇ ਦਾ ਲੰਗਰ ਲਗਾਇਆ ਗਿਆ। ਇਸ ਯਾਤਰਾ ’ਚ ਗੁਰਦੁਆਰਾ ਤਖਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਲਿਖਣਸਰ ਸਾਹਿਬ, ਗੁਰਦੁਆਰਾ ਮਸਤੂਆਣਾ ਸਾਹਿਬ ਬੁੰਗਾ ਸਾਹਿਬ, ਗੁਰਦੁਆਰਾ ਮਾਤਾ ਸੁੰਦਰ ਕੌਰ, ਭਾਈ ਡੱਲਾ ਜੀ ਦਾ ਘਰ, ਗੁਰਦੁਆਰਾ ਸੂਲੀਸਰ ਸਾਹਿਬ ਪਾਤਸ਼ਾਹੀ ਨੌਵੀ ਧਰਮਕੋਟ ਮਾਨਸਾ ,ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀ ਹੰਡਿਆਇਆ ਦੇ ਦਰਸ਼ਨ ਦੀਦਾਰੇ ਕਰਵਾਏ ਗਏ। ਇਸ ਮੌਕੇ ਭਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਡਾ. ਭਰਭੂਰ ਸਿੰਘ ਬੇਦੀ, ਰਾਜਿੰਦਰ ਸਿੰਘ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ ਮਿੱਠਾ, ਕੋਰ ਸਿੰਘ ਉਪਲੀ, ਮੈਨੇਜਰ ਬਹਾਦਰ ਸਿੰਘ, ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤਮ ਸਿੰਘ, ਹਰਪ੍ਰੀਤਮ ਸਿੰਘ,ਚਮਕੌਰ ਸਿੰਘ, ਮਨਪ੍ਰੀਤ ਕੌਰ ਮਨੀ, ਹਰਮੀਤ ਕੌਰ,ਬੇਅੰਤ ਕੌਰ,ਬੇਅੰਤ ਸਿੰਘ ਧਾਲੀਵਾਲ, ਕਿਰਨਜੀਤ ਕੌਰ, ਛਿੰਦਰ ਪਾਲ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਹਰਵਿੰਦਰ ਕੌਰ, ਜਸਵਿੰਦਰ ਕੌਰ, ਅਮਨਦੀਪ ਕੌਰ, ਜਸਵੀਰ ਕੌਰ, ਤੇਜ ਕੌਰ, ਕ੍ਰਿਸਨਾ ਦੇਵੀ, ਗੁੱਡੀ ਕੌਰ, ਤਾਰੋ ਦੇਵੀ, ਆਦਿ ਸੰਗਤਾਂ ਹਾਜ਼ਰ ਸਨ।