ਅੱਜ ਬਿਜਲੀ ਸਪਲਾਈ ਬੰਦ ਰਹੇਗੀ
ਅੱਜ ਬਿਜਲੀ ਸਪਲਾਈ ਬੰਦ ਰਹੇਗੀ
Publish Date: Wed, 15 Apr 2026 06:09 PM (IST)
Updated Date: Wed, 15 Apr 2026 06:12 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : 220 ਕੇਵੀ ਗ੍ਰਿਡ ਸਬ ਸਟੇਸ਼ਨ ਮਹਿਲ ਕਲਾਂ ਤੋਂ ਚੱਲਦੇ ਕਈ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ 16 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਬੰਦ ਜ਼ਰੂਰੀ ਰੱਖ-ਰਖਾਅ ਅਤੇ ਤਕਨੀਕੀ ਕੰਮਾਂ ਕਾਰਨ ਕੀਤੀ ਜਾ ਰਹੀ ਹੈ। ਸਹਾਇਕ ਕਾਰਜਕਾਰੀ ਇੰਜੀਨੀਅਰ ਇੰਜ. ਮੋਹਿਤ ਬਾਂਸਲ ਨੇ ਦੱਸਿਆ ਕਿ ਇਸ ਦੌਰਾਨ 11 ਕੇਵੀ ਉਦਯੋਗਿਕ ਕੈਟਾਗਰੀ-2, ਮਹਿਲ ਕਲਾਂ ਯੂਪੀਐੱਸ, ਮਹਿਲ ਖੁਰਦ ਯੂਪੀਐੱਸ, ਵਜੀਦਕੇ ਯੂਪੀਐੱਸ, ਸਹਿਜੜਾ ਯੂਪੀਐੱਸ ਅਤੇ ਕਲਾਲ ਮਾਜਰਾ ਯੂਪੀਐੱਸ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਇਸ ਕਾਰਨ ਪਿੰਡ ਗੰਗੋਹਰ, ਮਹਿਲ ਖੁਰਦ, ਪੰਡੋਰੀ, ਨਿਹਾਲੂਵਾਲ, ਬਾਹਮਣੀਆਂ, ਮਹਿਲ ਕਲਾਂ, ਵਜੀਦਕੇ ਕਲਾਂ, ਵਜੀਦਕੇ ਖੁਰਦ, ਸਾਹੌਰ, ਸਹਿਜੜਾ, ਕਲਾਲਾ, ਕ੍ਰਿਪਾਲ ਸਿੰਘ ਵਾਲਾ ਅਤੇ ਕਲਾਲ ਮਾਜਰਾ ਦੇ ਇਲਾਕਿਆਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਮੇਂ ਦੌਰਾਨ ਬਿਜਲੀ ਸਪਲਾਈ ਸੰਬੰਧੀ ਆਪਣੇ ਕੰਮ ਪਹਿਲਾਂ ਹੀ ਨਿਪਟਾ ਲੈਣ ਅਤੇ ਵਿਭਾਗ ਨੂੰ ਸਹਿਯੋਗ ਦੇਣ।