ਹੰਡਿਆਇਆ 'ਚ ਈਦ ਦੀਆਂ ਰੌਣਕਾਂ: ਮਸਜਿਦ 'ਚ ਗੂੰਜੀ ਅੱਲ੍ਹਾ-ਹੂ-ਅਕਬਰ ਦੀ ਗੂੰਜ; ਦੇਸ਼ ਦੀ ਅਮਨ-ਸ਼ਾਂਤੀ ਲਈ ਉੱਠੇ ਹੱਥ
ਕਸਬਾ ਹੰਡਿਆਇਆ ਅੰਦਰ ਈਦ-ਉਲ-ਫ਼ਿਤਰ ਦਾ ਪਵਿੱਤਰ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਰੱਖੇ ਗਏ ਰੋਜ਼ਿਆਂ ਦੀ ਸਮਾਪਤੀ ਦੇ ਸ਼ੁਕਰਾਨੇ ਵਜੋਂ ਸਥਾਨਕ ਮਸਜਿਦ ਵਿੱਚ ਸਮੂਹਿਕ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਖ਼ੁਸ਼ੀ ਦੇਖਣ ਨੂੰ ਮਿਲੀ।
Publish Date: Sat, 21 Mar 2026 11:22 AM (IST)
Updated Date: Sat, 21 Mar 2026 11:24 AM (IST)
ਗੁਰਪ੍ਰੀਤ ਸਿੰਘ, ਪੰਜਾਬੀ ਜਾਗਰਣ, ਹੰਡਿਆਇਆ: ਕਸਬਾ ਹੰਡਿਆਇਆ ਅੰਦਰ ਈਦ-ਉਲ-ਫ਼ਿਤਰ ਦਾ ਪਵਿੱਤਰ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਰੱਖੇ ਗਏ ਰੋਜ਼ਿਆਂ ਦੀ ਸਮਾਪਤੀ ਦੇ ਸ਼ੁਕਰਾਨੇ ਵਜੋਂ ਸਥਾਨਕ ਮਸਜਿਦ ਵਿੱਚ ਸਮੂਹਿਕ ਨਮਾਜ਼ ਅਦਾ ਕੀਤੀ ਗਈ। ਇਸ ਮੌਕੇ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਖ਼ੁਸ਼ੀ ਦੇਖਣ ਨੂੰ ਮਿਲੀ।
![naidunia_image]()
ਆਪਸੀ ਭਾਈਚਾਰੇ ਅਤੇ ਏਕਤਾ ਦਾ ਸੰਦੇਸ਼
ਨਮਾਜ਼ ਤੋਂ ਬਾਅਦ ਸੁਰਜੀਤ ਖ਼ਾਨ ਨੇ ਸਮੂਹ ਦੇਸ਼ ਵਾਸੀਆਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਅਤੇ ਵਿਸ਼ੇਸ਼ ਦੁਆ ਕੀਤੀ ਕਿ ਭਾਰਤ ਵਿੱਚ ਆਪਸੀ ਪਿਆਰ, ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਹਮੇਸ਼ਾ ਬਣੀ ਰਹੇ। ਉਨ੍ਹਾਂ ਕਿਹਾ ਕਿ ਈਦ ਦਾ ਤਿਉਹਾਰ ਸਾਨੂੰ ਮਿਲ-ਜੁਲ ਕੇ ਰਹਿਣ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੰਦਾ ਹੈ।
ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਦਿੱਤੀ ਵਧਾਈ
ਇਸ ਖ਼ੁਸ਼ੀ ਦੇ ਮੌਕੇ 'ਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਮੁਸਲਿਮ ਭਾਈਚਾਰੇ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਵਧਾਈ ਦੇਣ ਵਾਲਿਆਂ ਵਿੱਚ: ਬਸਾਵਾ ਸਿੰਘ ਭਰੀ (MC) , ਅਵਤਾਰ ਸਿੰਘ ਸੋਨੀ, ਬਲਵੀਰ ਸਿੰਘ (MC), ਜਗਸੀਰ ਖਾਂ (ਆਪ ਆਗੂ)। ਇਨ੍ਹਾਂ ਤੋਂ ਇਲਾਵਾ ਸੀਨਾ ਖਾਂ, ਸਿਤਾਰ ਖਾਂ, ਬਿੱਟੂ ਖਾਂ, ਸਲੀਮ ਖ਼ਾਨ, ਅਕਰਮ ਖਾਂ, ਸਾਬਰ ਖਾਂ ਅਤੇ ਹੋਰ ਕਈ ਪਿੰਡ ਵਾਸੀਆਂ ਨੇ ਇੱਕ-ਜੁਟ ਹੋ ਕੇ ਈਦ ਦੀਆਂ ਮੁਬਾਰਕਾਂ ਦਿੱਤੀਆਂ। ਕਸਬੇ ਵਿੱਚ ਹਰ ਪਾਸੇ ਭਾਈਚਾਰਕ ਸਾਂਝ ਦਾ ਮਾਹੌਲ ਦੇਖਣ ਨੂੰ ਮਿਲਿਆ।