ਗਰਮੀਆਂ ’ਚ ਪੰਛੀਆਂ ਦੇ ਬਚਾਅ ਲਈ ਕੀਤੇ ਜਾਣ ਉਪਰਾਲੇ
ਗਰਮੀਆਂ ’ਚ ਪੰਛੀਆਂ ਦੇ ਬਚਾਅ ਲਈ ਕੀਤੇ ਜਾਣ ਉਪਰਾਲੇ
Publish Date: Sun, 03 May 2026 05:14 PM (IST)
Updated Date: Mon, 04 May 2026 04:08 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਪਿਆਸੇ ਤੇ ਬੇਜ਼ੁਬਾਨ ਪੰਛੀਆਂ ਦੀ ਪਿਆਸ ਤੇ ਭੁੱਖ ਨੂੰ ਮਿਟਾਉਣ ਵਰਗਾ ਸੰਸਾਰ ’ਚ ਕੋਈ ਧਰਮ ਨਹੀਂ ਹੈ। ਗਰਮੀ ਦਾ ਪ੍ਰਕੋਪ ਦਿਨ ਪ੍ਰਤੀ ਦਿਨ ਵਧ ਰਿਹਾ ਹੈ, ਅਜਿਹੇ ’ਚ ਸਾਨੂੰ ਪੰਛੀਆਂ ਦੇ ਬਚਾਅ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦਾ ਹੈ। ਘਰਾਂ ਦੀਆਂ ਛੱਤਾਂ ’ਤੇ ਪਾਣੀ ਵਾਲੇ ਬਰਤਨ ਰੱਖਣੇ ਚਾਹੀਦੇ ਤੇ ਦਰੱਖਤਾਂ ’ਤੇ ਆਲ੍ਹਣੇ ਲਗਾਉਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਪੰਛੀਆਂ ਨੂੰ ਬਚਾਇਆ ਜਾ ਸਕੇ। ਪੇਸ਼ ਹਨ ਕੁੱਝ ਸ਼ਖਤਸੀਆਂ ਦੇ ਵਿਚਾਰ। ਪੰਛੀਆਂ ਲਈ ਪਾਣੀ ਦਾ ਪ੍ਰਬੰਧ ਕੀਤਾ ਜਾਵੇ : ਨਵੀਨ ਕਵਾਤਰਾ ਨਵੀਨ ਕਵਾਤਰਾ ਡਾਇਰੈਕਟਰ ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਨੇ ਕਿਹਾ ਕਿ ਪਸ਼ੂ ਪੰਛੀ ਬੇਜ਼ੁਬਾਨ ਹੁੰਦੇ ਹਨ ਉਹ ਆਪਣੇ ਭੁੱਖ ਪਿਆਸ ਸਬੰਧੀ ਕਿਸੇ ਨੂੰ ਦੱਸ ਨਹੀਂ ਸਕਦੇ ਪਰ ਮਨੁੱਖਤਾ ਦਾ ਪਹਿਲਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਪੰਛੀਆਂ ਨੂੰ ਰੱਬ ਰੂਪ ਮੰਨ ਕੇ ਇਨ੍ਹਾਂ ਦੇ ਦਾਣੇ, ਪਾਣੀ ਦਾ ਪ੍ਰਬੰਧ ਕਰਨ। ਅਕਸਰ ਗਰਮੀ ਦੇ ਮੌਸਮ ’ਚ ਲੋਕ ਘਰੋਂ ਘੱਟ ਨਿਕਲਦੇ ਹਨ, ਜਿਸ ਦੇ ਚੱਲਦੇ ਇਨ੍ਹਾਂ ਪੰਛੀਆਂ ਨੂੰ ਪਿਆਸ ਲੱਗਦੀ ਹੈ ਤੇ ਪਾਣੀ ਪੀਣ ਦੀ ਤੰਗੀ ਆਉਂਦੀ ਹੈ ਜ਼ਿਆਦਾਤਰ ਪੰਛੀ ਗਰਮੀ ’ਚ ਪਾਣੀ ਬਿਨਾਂ ਮਰ ਜਾਂਦੇ ਹਨ ਤੇ ਕੁਝ ਭੁੱਖ ਨਾਲ ਮਰ ਜਾਂਦੇ ਹਨ। ਅਸੀਂ ਆਪਣਾ ਮਨੁੱਖੀ ਫਰਜ਼ ਸਮਝਦੇ ਹੋਏ ਇਨ੍ਹਾਂ ਪੰਛੀਆਂ ਦੀ ਦੇਖ-ਰੇਖ ਲਈ ਇਨ੍ਹਾਂ ਦੀ ਪਿਆਸ ਬੁਝਾਉਣ ਲਈ ਆਪਣੇ ਘਰਾਂ ਦੀ ਛੱਤਾਂ ’ਤੇ ਇਕ ਕਟੋਰੇ ਰੱਖੀਏ ਤਾਂ ਕਿ ਇਨ੍ਹਾਂ ਬੇਜ਼ਬਾਨਾਂ ਦੀ ਪਿਆਸ ਬੁਝ ਸਕੇ। : ਵੱਧ ਤੋਂ ਵੱਧ ਰੁੱਖ ਲਗਾਏ ਜਾਣ : ਰੋਹਿਤ ਜਿੰਦਲ ਰੋਹਿਤ ਜਿੰਦਲ ਪ੍ਰਮੋਟਰ ਅਭੈ ਓਸਵਾਲ ਟਾਊਨਸ਼ਿਪ ਬਰਨਾਲਾ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਹੁਣ ਰੁੱਖ ਬਹੁਤ ਹੀ ਘੱਟ ਰਹਿ ਗਏ ਹਨ। ਜਿਸ ਦੇ ਚੱਲਦੇ ਲੋਕ ਠੰਢੀ ਛਾਂ ਨੂੰ ਤਰਸਦੇ ਹਨ ਉੱਥੇ ਹੀ ਇਹ ਬੇਜ਼ੁਬਾਨ ਵੀ ਗਰਮੀ ਬਹੁਤ ਜ਼ਿਆਦਾ ਹੈ ਜਿਸ ਦੇ ਚੱਲਦੇ ਅਸੀਂ ਲੋਕ ਏ ਸੀ ਕੂਲਰਾਂ ਥੱਲੇ ਜਾ ਕੇ ਬੈਠ ਜਾਂਦੇ ਹਾਂ ਪਰ ਇਹ ਬੇਜ਼ੁਬਾਨ ਕਿਸ ਨੂੰ ਜਾ ਕੇ ਆਪਣਾ ਦੁੱਖ ਦੱਸਣ ਇਸ ਕਰਕੇ ਸਾਨੂੰ ਇਹ ਬੇਜ਼ਬਾਨਾਂ ਦੀ ਮੱਦਦ ਕਰਨੀ ਚਾਹੀਦੀ ਹੈ। ਆਪਣੇ ਘਰਾਂ ਦੀ ਛੱਤਾਂ ਜਾਂ ਚੌਂਕਾਂ ’ਚ ਜਿੱਥੇ ਵੀ ਤੁਹਾਨੂੰ ਇਹ ਬੇਜ਼ੁਬਾਨ ਪੰਛੀ ਦਿਖਦੇ ਹਨ ਉੱਥੇ ਤੁਸੀਂ ਪਾਣੀ ਦੇ ਕਟੋਰੇ ਜ਼ਰੂਰ ਰੱਖੋ ਤਾਂ ਜੋ ਇਹ ਬੇਜ਼ੁਬਾਨ ਆਪਣੀ ਪਾਣੀ ਦੀ ਪਿਆਸ ਬੁਝਾ ਸਕਣ। ਘਰਾਂ ਦੀਆਂ ਛੱਤਾਂ ’ਤੇ ਪਾਣੀ ਵਾਲੇ ਬਰਤਨ ਰੱਖੋ : ਸੀਤੂ ਰੌਮਾਣਾ ਖੁਸ਼ਹਾਲ ਸਿੰਗਲਾ ਸ਼ੀਤੂ ਰੌਮਾਣਾ ਪ੍ਰਮੋਟਰ ਅਭੈ ਟਾਊਨਸ਼ਿਪ ਬਰਨਾਲਾ ਨੇ ਕਿਹਾ ਕਿ ਗਰਮੀ ਦਿਨੋਂ ਦਿਨ ਵਧ ਰਹੀ ਹੈ, ਅਜਿਹੇ ’ਚ ਸਾਨੂੰ ਆਪਣੇ ਮਿੱਤਰ ਪੰਛੀਆਂ ਦੇ ਬਚਾਅ ਲਈ ਮਿਲ ਜੁਲ ਕੇ ਉਪਰਾਲੇ ਕਰਨੇ ਚਾਹੀਦੀ ਹੈ, ਆਪਣੇ ਘਰਾਂ ਦੀਆਂ ਛੱਤਾਂ ਤੇ ਕੰਧਾਂ ’ਤੇ ਪਾਣੀ ਵਾਲੇ ਬਰਤਨ ਰੱਖਣੇ ਚਾਹੀਦੇ ਹਨ । ਇਸ ਤੋਂ ਇਲਾਵਾ ਘਰਾਂ ਤੇ ਦਰੱਖਤਾਂ ’ਤੇ ਆਰਜੀ ਆਲ੍ਹਣੇ ਟੰਗਣੇ ਚਾਹੀਦਾ ਹੈ ਤਾਂ ਜੋ ਦਿਨੋ ਦਿਨ ਅਲੋਪ ਰਹੋ ਰਹੇ ਇਨ੍ਹਾਂ ਮਿੱਤਰ ਪੰਛੀਆਂ ਦੀ ਜਾਨ ਨੂੰ ਬਚਾਇਆ ਜਾ ਸਕੇ। ਇਸ ਤੋਂ ਇਲਾਵਾ ਕਿਸਾਨ ਵੀਰਾਂ ਨੂੰ ਵੀ ਖੇਤਾਂ ’ਚ ਜ਼ਹਿਰੀਲੀਆਂ ਦਵਾਈਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਇਹ ਦਵਾਈਆਂ ਇਨ੍ਹਾਂ ਨਾਲ ਵੀ ਪੰਛੀਆਂ ਦੀਆਂ ਮੌਤਾਂ ਹੋ ਰਹੀਆਂ ਹਨ।