ਸਿਵਲ ਡਿਫੈਂਸ ਵੱਲੋਂ ਫਾਇਰ ਫਾਇਰਿੰਗ ਬਲੈਕਆਊਟ ਦਾ ਮੌਕ ਅਭਿਆਸ
ਸਿਵਲ ਡਿਫੈਂਸ ਬਰਨਾਲਾ ਵੱਲੋਂ ਫਾਇਰ ਫਾਇਰਿੰਗ/ਏਅਰ ਰੇਡ/ ਬਲੈਕਆਊਟ ਦਾ ਮੌਕ ਅਭਿਆਸ
Publish Date: Sat, 25 Apr 2026 05:40 PM (IST)
Updated Date: Sun, 26 Apr 2026 04:10 AM (IST)

ਟ੍ਰਾਈਡੈਂਟ ਗਰੁੱਪ ਦੇ ਅਰੁਣ ਮੈਮੋਰੀਅਲ ਕੈਂਪਸ ਵਿਖੇ ਕੀਤੀ ਮੌਕ ਡਰਿੱਲ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਸਿਵਿਲ ਡਿਫੈਂਸ ਬਰਨਾਲਾ ਵੱਲੋਂ ਟ੍ਰਾਈਡੈਂਟ ਗਰੁੱਪ ਦੇ ਅਰੁਣ ਮੈਮੋਰੀਅਲ ਕੈਂਪਸ ਵਿਖੇ ਬੀਤੀ ਸ਼ਾਮ ਫਾਇਰ ਫਾਇਰਿੰਗ/ਏਅਰ ਰੇਡ/ ਬਲੈਕਆਊਟ ਦਾ ਮੌਕ ਅਭਿਆਸ ਕੀਤਾ ਗਿਆ। ਇਹ ਮੌਕ ਡਰਿੱਲ ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਆਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈਏਐੱਸ ਅਤੇ ਐਸਐਸਪੀ ਸਰਫ਼ਰਾਜ਼ ਮੁਹੰਮਦ ਆਲਮ ਆਈ ਪੀ ਐੱਸ ਦੇ ਨਿਰਦੇਸ਼ਾਂ ਤਹਿਤ ਕੀਤੀ ਗਈ। ਡਰਿੱਲ ਅਭਿਆਸ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਆਈਏਐੱਸ ਨੇ ਕੀਤੀ। ਇਸ ਮੌਕੇ ਤਹਿਸੀਲਦਾਰ ਕੁਲਦੀਪ ਸਿੰਘ, ਨਾਇਬ ਤਹਿਸਲਦਾਰ ਅਸ਼ਵਨੀ ਜੈਨ, ਪੰਜਾਬ ਹੋਮ ਗਾਰਡਜ਼ ਤੇ ਸਿਵਲ ਡਿਫੈਂਸ ਸੰਗਰੂਰ/ਬਰਨਾਲਾ ਦੇ ਕਮਾਂਡੈਂਟ ਰਛਪਾਲ ਸਿੰਘ ਦੇ ਨਿਰਦੇਸ਼ ਤੇ ਕੰਪਨੀ ਕਮਾਂਡਰ ਗੁਰਸੇਵਕ ਸਿੰਘ, ਸੀਡੀਆਈ ਜਤਿੰਦਰ ਕੁਮਾਰ, ਅਮਨਦੀਪ ਸਿੰਘ ਆਪਣੀ ਸਮੁੱਚੀ ਟੀਮ, ਫਾਇਰ ਬ੍ਰਿਗੇਡ ਅਤੇ ਸਿਹਤ ਵਿਭਾਗ ਟੀਮ ਨਾਲ ਪਹੁੰਚੇ। ਸਿਵਿਲ ਡਿਫੈਂਸ ਬਰਨਾਲਾ ਦੇ ਚੀਫ ਵਾਰਡਨ ਮੋਹਿੰਦਰ ਕਪਿਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੌਕ ਡਰਿੱਲ ਦੌਰਾਨ 22 22 ਹੋਮ ਗਾਰਡ ਜਵਾਨਾਂ ਅਤੇ ਸਿਵਿਲ ਡਿਫੈਂਸ ਦੇ ਕਰੀਬ 30 ਮੈਂਬਰਾਂ ਨੇ ਰਾਤ ਦੇ ਸਮੇਂ ਜ਼ਿਲ੍ਹੇ ਦੇ ਵੱਖ ਵੱਖ ਥਾਂਵਾਂ ਤੇ ਸਥਾਪਿਤ 22 ਸਾਏਰਨ ਕੰਟਰੋਲ ਅਤੇ ਐਕਟਿਵ ਕੀਤੇ। ਉਨ੍ਹਾਂ ਕਿਹਾ ਕਿ ਕਿਸੇ ਜੰਗ ਜਾਂ ਕਿਸੇ ਆਫ਼ਤ ਦੌਰਾਨ ਕੋਈ ਇਮਾਰਤ ਢਹਿ ਜਾਵੇ ਜਾਂ ਕਿਸੇ ਹਾਦਸੇ ਚ ਵਿਅਕਤੀ ਜ਼ਖਮੀ ਹੋ ਜਾਣ ਅਤੇ ਫਾਇਰ ਫਾਈਟਿੰਗ/ਰੇਸਕੂ ਆਪ੍ਰੇਸ਼ਨ ਹੋਵੇ ਜਾਂ ਕੋਈ ਅਜਿਹੀ ਅਣਹੋਣੀ ਘਟਨਾ ਵਾਪਰ ਜਾਣ ਦੀ ਸਥਿਤੀ ਨਾਲ ਨਜਿੱਠਣ ਲਈ ਸਿਵਿਲ ਡਿਫੈਂਸ ਬਰਨਾਲਾ ਦੀ ਟੀਮ ਸਮਰੱਥ ਹੈ। ਇਸ ਟੀਮ ਦੇ 360 ਮੈਂਬਰਾਂ ਨੇ ਬਕਾਇਦਾ ਟ੍ਰੇਨਿੰਗ ਵੀ ਹਾਸਲ ਕੀਤੀ ਹੋਈ ਹੈ। ਇਸ ਮੌਕੇ ਟਰਾਈਡੈਂਟ ਗਰੁਪ ਤੋਂ ਗਰੁੱਪ ਐਡਮਨ ਰੁਪਿੰਦਰ ਗੁਪਤਾ, ਸੀਨੀਅਰ ਅਧਿਕਾਰੀ ਮੈਡਮ ਸਵਿਤਾ, ਸਿਵਲ ਡਿਫੈਂਸ ਬਰਨਾਲਾ ਦੇ ਪੋਸਟ ਵਾਰਡਨ ਜਗਰਾਜ ਸਿੰਘ ਪੰਡੋਰੀ, ਸਾਹਿਲ ਗੁਲਾਟੀ ਅਤੇ ਪਵਨ ਸਿੰਗਲਾ ਸਮੇਤ ਟਰਾਈਡੈਂਟ ਗਰੁੱਪ ਦੀ ਫਾਇਰ ਬ੍ਰਿਗੇਡ, ਹੈਲਥ, ਫੋਟੋਗ੍ਰਾਫੀ ਅਤੇ ਸਿਵਿਲ ਡਿਫੈਂਸ ਨਾਲ ਸਬੰਧਤ ਸਮੂਹ ਟੀਮਾਂ ਨੇ ਸਿਵਿਲ ਡਿਫੈਂਸ ਸੋਲਜ਼ਰਾਂ ਦਾ ਮੌਕ ਡਰਿੱਲ ਲਈ ਸਹਿਯੋਗ ਦਿੱਤਾ ਗਿਆ। ਕਪਿਲ ਨੇ ਦੱਸਿਆ ਕਿ ਸਿਵਿਲ ਡਿਫੈਂਸ ਦੇ ਮਹਿਲਾ ਸੋਲਜ਼ਰ ਆਪਣੇ ਘਰ ਦੇ ਰੁਝੇਵੇਂ ਇੱਕ ਪਾਸੇ ਰੱਖਕੇ ਦੇਸ਼ ਦੀ ਰੱਖਿਆ ਅਤੇ ਨਾਗਰਿਕ ਸੁਰੱਖਿਆ ਲਈ ਆਪੋ ਆਪਣੀ ਡਿਊਟੀ ਦੀ ਇੰਨ ਬਿੰਨ ਪਾਲਣਾ ਸਮੇਂ ਸਮੇਂ ਉੱਤੇ ਕਰਦੇ ਹਨ ਅਤੇ ਅਭਿਆਸ ਦੌਰਾਨ ਵੀ ਕੀਤੀ। ਇਸ ਮੌਕੇ ਸਿਵਿਲ ਡਿਫੈਂਸ ਦੇ ਡਿਪਟੀ ਚੀਫ਼ ਵਾਰਡਨ ਚਰਨਜੀਤ ਕੁਮਾਰ ਮਿੱਤਲ, ਪੋਸਟ ਵਾਰਡਨ ਅਸ਼ੋਕ ਕੁਮਾਰ, ਪੋਸਟ ਵਾਰਡਨ ਰਜਿੰਦਰ ਕੌਰ, ਪੋਸਟ ਵਾਰਡਨ ਅਤੇ ਸੀਨੀਅਰ ਜਰਨਲਿਸਟ ਅਖਿਲੇਸ਼ ਬਾਂਸਲ, ਸੀਪੀਆਰ ਮਾਹਿਰ ਨਿਸ਼ਚਲ ਸੋਨੂੰ, ਰੈੱਡ ਕਰਾਸ ਵਿਭਾਗ ਦੇ ਮੁੱਖ ਟ੍ਰੇਨਰ ਅਸ਼ੀਸ਼ ਪਾਲ ਵੀ ਹਾਜ਼ਰ ਸਨ।