ਡਾ. ਗਗਨਦੀਪ ਕੌਰ ਸਿੱਧੂ ਬਣੇ ਐੱਸਐੱਮਓ
ਡਾ. ਗਗਨਦੀਪ ਕੌਰ ਸਿੱਧੂ ਬਣੇ ਐਸਐਮਓ
Publish Date: Sat, 21 Feb 2026 07:11 PM (IST)
Updated Date: Sun, 22 Feb 2026 04:13 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : 13 ਵਰ੍ਹਿਆਂ ਤੋਂ ਸਿਹਤ ਸੇਵਾਵਾਂ ਇਮਾਨਦਾਰੀ ਨਾਲ ਨਿਭਾਉਣ ਵਾਲੀ ਡਾ. ਗਗਨਦੀਪ ਕੌਰ ਸਿੱਧੂ ਸਿਹਤ ਵਿਭਾਗ ’ਚ ਸੀਨੀਅਰ ਮੈਡੀਕਲ ਅਫਸ਼ਰ ਪਦ ਉੱਨਤ ਹੋਏ ਹਨ। ਉਨ੍ਹਾਂ ਦੀ ਇਸ ਮਿਲੀ ਤਰੱਕੀ ’ਤੇ ਬਰਨਾਲਾ ਜਿਲ੍ਹੇ ਦੇ ਸਿਹਤ ਵਿਭਾਗ ਦੇ ਕਾਮੇ ਤੇ ਅਧਿਕਾਰੀ ਹੀ ਨਹੀਂ ਬਲਕਿ ਜ਼ਿਲ੍ਹਾ ਬਰਨਾਲਾ ਦੇ ਨਾਲ ਲੱਗਦੇ ਜਿਲ੍ਹਿਆਂ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਸਣੇ ਹਰ ਲੋੜਵੰਦ ਦੀ ਬਾਹ ਫੜ੍ਹਨ ਵਾਲੇ ਆਗੂਆਂ ਵਲੋਂ ਸਿੱਧੂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬੀ ਜਾਗਰਣ ਨਾਲ ਖੁਸ਼ੀ ਸਾਂਝੀ ਕਰਦਿਆਂ ਡਾ. ਗਗਨਦੀਪ ਕੌਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਸਿਹਤ ਵਿਭਾਗ ’ਚ ਸੇਵਾਵਾਂ ਨਿਰੰਤਰ ਪਿਛਲੇ 13 ਵਰ੍ਹਿਆਂ ਤੋਂ ਜਾਰੀ ਹਨ। ਉਨ੍ਹਾਂ ਨੇ 6 ਸਾਲ ਸ਼ੇਰਪੁਰ ਤੇ 1 ਸਾਲ ਧਨੌਲਾ ਸਰਕਾਰੀ ਹਸਪਤਾਲਾਂ ’ਚ ਬਤੌਰ ਮੈਡੀਕਲ ਸੇਵਾਵਾਂ ਨਿਭਾਈਆਂ ਹਨ। ਸਿਵਲ ਹਸਪਤਾਲ ਬਰਨਾਲਾ ’ਚ ਸਾਲ 2020 ਤੋਂ ਲਗਾਤਾਰ ਕਰੀਬ 6 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਗੌਰ ਹੋਵੇ ਕਿ ਉਨ੍ਹਾਂ ਦੇ ਪਤੀ ਡਾ. ਮਨਪ੍ਰੀਤ ਸਿੰਘ ਸਿੱਧੂ ਐੱਮਡੀ ਸਿੱਧੂ ਹਸਪਤਾਲ ਬਰਨਾਲਾ ਵੀ ਲੰਮਾਂ ਸਮਾਂ ਸਿਵਲ ਹਸਪਤਾਲ ਬਰਨਾਲਾ ’ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਬਰਨਾਲਾ ਜਿਲ੍ਹਾ ਹੀ ਨਹੀਂ ਬਲਕਿ ਆਸ ਪਾਸ ਦੇ ਖੇਤਰ ਦੇ ਲੋਕ ਇਸ ਡਾਕਟਰ ਜੋੜੀ ਨੂੰ ਬਹੁਤ ਹੀ ਸਤਿਕਾਰ ਦਿੰਦੇ ਹਨ। ਕਿਉਂਕਿ ਇਹ ਦੋਵੇਂ ਹੀ ਦਿਨ ਰਾਤ ਮਰੀਜਾਂ ਨੂੰ ਰੋਗ ਮੁਕਤ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ।